ਸ਼ਰੇਆਮ ਔਰਤ ਨੂੰ ਰਸਤੇ ''ਚ ਰੋਕ ਕੇ ਕੀਤੀ ਇਹ ਘਟੀਆ ਕਰਤੂਤ, ਹੱਥੋਪਾਈ ਕਰਨ ਦੇ ਨਾਲ ਪਾੜੇ ਕੱਪੜੇ

Monday, July 17, 2017 6:45 PM
ਸ਼ਰੇਆਮ ਔਰਤ ਨੂੰ ਰਸਤੇ ''ਚ ਰੋਕ ਕੇ ਕੀਤੀ ਇਹ ਘਟੀਆ ਕਰਤੂਤ, ਹੱਥੋਪਾਈ ਕਰਨ ਦੇ ਨਾਲ ਪਾੜੇ ਕੱਪੜੇ

ਬੁਲ੍ਹੋਵਾਲ(ਜਸਵਿੰਦਰਜੀਤ)— ਪੁਲਸ ਥਾਣਾ ਬੁਲ੍ਹੋਵਾਲ ਵਿਖੇ ਇਕ ਔਰਤ ਨੇ ਦੋ ਵਿਅਕਤੀਆਂ ਖਿਲਾਫ ਗੰਭੀਰ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਰਜ ਕਰਵਾਇਆ ਹੈ। ਪੁਲਸ ਨੂੰ ਦਿੱਤੇ ਗਏ ਬਿਆਨ 'ਚ ਪੁਨਮ ਦੇਵੀ ਪਤਨੀ ਰਕੇਸ਼ ਕੁਮਾਰ ਵਾਸੀ ਫਤਿਹਗੜ ਨਿਆੜਾ ਨੇ ਦੱਸਿਆ ਕਿ 15 ਜੁਲਾਈ 2017 ਨੂੰ ਉਹ ਜੰਗਲ ਪਾਣੀ ਲਈ ਬਾਹਰ ਗਈ ਸੀ ਤਾਂ ਜਦੋਂ ਉਹ ਵਾਪਸ ਆ ਰਹੀ ਸੀ ਰਸਤੇ ਵਿਚ ਬਿੱਟਾ ਅਤੇ ਕਾਕਾ ਪੁੱਤਰਾਨ ਮਦਨ ਲਾਲ ਵਾਸੀ ਫਤਿਹਗੜ ਨਿਆੜਾ ਥਾਣਾ ਬੁਲ੍ਹੋਵਾਲ ਨੇ ਹਮ ਸਲਾਹ ਹੋ ਕੇ ਉਸ ਨੂੰ ਰਸਤੇ ਵਿਚ ਰੋਕ ਲਿਆ ਅਤੇ ਉਸ ਨਾਲ ਹੱਥੋਪਾਈ ਕੀਤੀ। ਉਸ ਨੇ ਅੱਗੇ ਦੱਸਿਆ ਕਿ ਹੱਥੋਪਾਈ ਕਰਨ ਦੇ ਨਾਲ ਉਨ੍ਹਾਂ ਨੇ ਉਸ ਦੇ ਕੱਪੜੇ ਵੀ ਪਾੜ ਦਿੱਤੇ ਅਤੇ ਉਸ ਦੀ ਧੋਣ 'ਤੇ ਝਰੀਟਾ ਵੀ ਮਾਰੀਆ ਅਤੇ ਧਮਕੀਆਂ ਦਿੱਤੀਆਂ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।