ਪੇਕੇ ਘਰ ਆਈ ਮਹਿਲਾ ਦੀ ਸੜਕ ਹਾਦਸੇ ''ਚ, ਵਾਲ-ਵਾਲ ਬਚਿਆ ਪੁੱਤਰ

12/12/2017 2:55:18 PM

ਅਬੋਹਰ (ਸੁਨੀਲ) : ਪਿੰਡ ਪੰਜਕੋਸੀ ਦੇ ਨੇੜੇ ਮੰਗਲਵਾਰ ਦੁਪਹਿਰੇ ਵਾਪਰੇ ਸੜਕ ਹਾਦਸੇ ਵਿਚ ਗੰਗਾਨਗਰ ਵਾਸੀ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਉਸਦਾ ਬੇਟਾ ਵਾਲ-ਵਾਲ ਬਚ ਗਿਆ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਰਖਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਨੀਲਮ ਦੇਵੀ (47) ਪਤਨੀ ਚੰਦਰਭਾਨ ਵਾਸੀ 5 ਜੈਡ, ਗੰਗਾਨਗਰ ਮੰਗਲਵਾਰ ਨੂੰ ਆਪਣੇ ਬੇਟੇ ਸ਼ਿਵ ਕੁਮਾਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਚੂਹੜੀਵਾਲਾ ਧੰਨਾ ਵਿਚ ਆਪਣੇ ਪੇਕੇ ਆ ਰਹੀ ਸੀ ਕਿ ਜਦੋਂ ਉਹ ਪਿੰਡ ਪੰਜਕੋਸੀ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਪਿਕਅੱਪ ਵੱਲੋਂ ਕੱਟ ਮਾਰਨ 'ਤੇ ਉਨਾਂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ।
ਸਿੱਟੇ ਵਜੋਂ ਨੀਲਮ ਦੇਵੀ ਸੜਕ ਤੇ ਡਿੱਗ ਕੇ ਬੁਰੀ ਤਰ੍ਹਾਂ ਫੱਟੜ ਹੋ ਗਈ। ਨੇੜਲੇ ਲੋਕਾਂ ਨੇ ਜਲਦ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ।


Related News