ਸੋਚਣ ਦਾ ਸਮਾਂ ਮੰਗ ਕੇ ਪੁੱਛਗਿੱਛ ਲਈ ਨਹੀਂ ਪੁੱਜੀ ਵਿਪਾਸਨਾ, ਐੱਸ.ਆਈ.ਟੀ. ਨੂੰ ਭੇਜਿਆ ਮੈਡੀਕਲ

10/16/2017 3:18:55 PM

ਪੰਚਕੂਲਾ — ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇਕ ਵਾਰ ਫਿਰ ਪੰਚਕੂਲਾ ਪੁਲਸ ਸਟੇਸ਼ਨ ਨਹੀਂ ਪੁੱਜੀ। ਵਿਪਾਸਨਾ ਨੂੰ ਪੰਚਕੂਲਾ ਪੁਲਸ ਨੇ ਪੁੱਛਗਿੱਛ ਲਈ ਬੁਲਾਇਆ ਸੀ। ਵਿਪਸਨਾ ਨੇ ਐੱਸ.ਆਈ.ਟੀ. ਨੂੰ ਆਪਣਾ ਮੈਡੀਕਲ ਭੇਜ ਦਿੱਤਾ ਹੈ। ਪੁਲਸ  ਵਿਪਾਸਨਾ ਤੋਂ ਕਈ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦੀ ਸੀ ਜੋ ਕਿ ਪੁਲਸ ਲਈ ਬੁਝਾਰਤ ਬਣੇ ਹੋਏ ਹਨ। ਲੈਪਟਾਪ ਅਤੇ ਡਾਇਰੀ ਤੋਂ ਇਲਾਵਾ ਡੇਰੇ ਦੀ ਅਗਿਆਤ ਜਾਇਦਾਦ ਨਾਲ ਜੁੜੇ ਕਈ ਸਵਾਲ ਪੁੱਛੇ ਜਾਣੇ ਬਾਕੀ ਹਨ। ਹਾਲਾਂਕਿ ਪੁਲਸ ਦੀ ਪੁੱਛਗਿੱਛ ਦਾ ਮੁੱਖ ਕੇਂਦਰ ਅਜੇ ਤੱਕ 25 ਅਗਸਤ ਨੂੰ ਭੜਕੀ ਹਿੰਸਾ ਅਤੇ ਹਨੀਪ੍ਰੀਤ ਸਮੇਤ ਦਰਜਨਾਂ ਦੂਸਰੇ ਲੋਕਾਂ 'ਤੇ ਦਰਜ ਦੇਸ਼ਧ੍ਰੋਹ ਦਾ ਮਾਮਲਾ ਹੀ ਹੈ।


ਈ.ਡੀ. ਅਤੇ ਆਈ.ਟੀ. ਵੀ ਕਰ ਸਕਦੀ ਹੈ ਵਿਪਾਸਨਾ ਨਾਲ ਪੁੱਛਗਿੱਛ
ਵਿਪਾਸਨਾ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਸਕਦੀਆਂ ਹਨ। ਵਿਪਾਸਨਾ ਨਾਲ ਈ.ਡੀ. ਅਤੇ ਆਮਦਨ ਕਰ ਦੀ ਟੀਮ ਵੀ ਪੁੱਛਗਿੱਛ ਕਰ ਸਕਦੀ ਹੈ। ਈ.ਡੀ. ਅਤੇ ਇਨਕਮ ਟੈਕਸ ਜਾਂਚ ਤੋਂ ਬਾਅਦ ਰਿਪੋਰਟ ਕੋਰਟ ਨੂੰ ਦਿੱਤੀ ਜਾ ਸਕਦੀ ਹੈ। ਅਸਲ 'ਚ ਪੁਲਸ ਡੇਰੇ ਨਾਲ ਜੁੜੀ ਜਾਇਦਾਦ ਦੀ ਜਾਣਕਾਰੀ ਈ.ਡੀ. ਤੱਕ ਵੀ ਪਹੁੰਚਾ ਰਹੀ ਹੈ। ਇਸ ਤੋਂ ਪਹਿਲਾਂ ਈ.ਡੀ. ਨੂੰ ਪੁਲਸ ਇਕ ਹਾਰਡ ਡਿਸਕ ਵੀ ਦੇ ਚੁੱਕੀ ਹੈ, ਜਿਸ 'ਚ ਡੇਰੇ ਦੀ ਜਾਇਦਾਦ ਦਾ ਬਿਓਰਾ ਹੈ। ਈ.ਡੀ. ਡੇਰਾ ਮੁਖੀ, ਹਨੀਪ੍ਰੀਤ ਅਤੇ ਵਿਪਾਸਨਾ ਸਮੇਤ ਸਾਰਿਆਂ ਦੀ ਬੈਂਕ ਡਿਟੇਲ, ਲੈਣ-ਦੇਣ ਸਮੇਤ ਹੋਰ ਰਿਕਾਰਡ ਦੀ ਜਾਂਚ ਕਰੇਗੀ। ਡੇਰੇ ਨੂੰ ਆਪਣੀ ਜਾਇਦਾਦ ਦਾਨ ਕਰਨ ਵਾਲੇ ਲੋਕਾਂ ਨੂੰ ਵੀ ਪੁਲਸ ਆਪਣੀ ਜਾਂਚ ਦੇ ਘੇਰੇ 'ਚ ਲਿਆਵੇਗੀ। ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਆਪਣੀ ਜਾਇਦਾਦ ਡੇਰੇ ਨੂੰ ਦਾਨ ਕੀਤੀ ਹੈ ਹੁਣ ਉਨ੍ਹਾਂ ਨੂੰ ਖਤਰਾ ਹੈ ਕਿ ਕਿਤੇ ਉਹ ਵੀ ਈ.ਡੀ. ਅਤੇ ਸੀ.ਬੀ.ਆਈ. ਦੇ ਸ਼ਿੰਕਜੇ ਨਾ ਫੱਸ ਜਾਣ।


ਹਨੀਪ੍ਰੀਤ ਅਤੇ ਵਿਪਾਸਨਾ 'ਚ ਹੋਈ ਸੀ ਬਹਿਸ
ਇਸ ਤੋਂ ਪਹਿਲਾਂ ਵਿਪਾਸਨਾ ਨੂੰ ਸ਼ੁੱਕਰਵਾਰ ਪੰਚਕੂਲਾ 'ਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਹਨੀਪ੍ਰੀਤ ਅਤੇ ਵਿਪਾਸਨਾ ਜਿਥੇ ਇਕ-ਦੂਜੇ ਦੇ ਗਲੇ ਲੱਗ ਕੇ ਰੋਈਆਂ ਸਨ। ਦੂਸਰੇ ਪਾਸੇ ਹਨੀਪ੍ਰੀਤ ਅਤੇ ਵਿਪਾਸਨਾ ਵਿਚਕਾਰ ਪੁੱਛਗਿੱਛ ਦੇ ਦੌਰਾਨ ਬਹਿਸ ਵੀ ਹੋਈ ਸੀ। ਇੰਨਾ ਹੀ ਨਹੀਂ ਦੋਵਾਂ 'ਚ ਬਹਿਸ ਕਰਦੇ ਹੋਏ ਤੂੰ-ਤੂੰ,ਮੈਂ-ਮੈਂ ਵੀ ਹੋ ਗਈ ਸੀ। ਹਨੀਪ੍ਰੀਤ ਵਿਪਾਸਨਾ ਨੂੰ ਸਬੂਤ ਦੇਣ ਦੀ ਗੱਲ ਕਰ ਰਹੀ ਸੀ ਜਦੋਂਕਿ ਵਿਪਾਸਨਾ ਮੁਕਰ ਰਹੀ ਸੀ। ਇਸ ਤੋਂ ਬਾਅਦ ਵਿਪਾਸਨਾ ਨੇ ਸੋਚਣ ਦਾ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਉਸਨੂੰ ਚੰਡੀਮੰਦਿਰ ਪੁਲਸ ਥਾਣੇ 'ਚ ਹੀ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣਾ ਹੈ।


Related News