ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਫੂਕਿਆ ਸਰਕਾਰ ਦਾ ਪੁਤਲਾ

06/26/2017 12:25:36 AM

ਸੰਗਰੂਰ,   (ਬੇਦੀ)-  ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਮੇਲ ਯੂਨੀਅਨ ਪੰਜਾਬ ਦੇ ਸੱਦੇ 'ਤੇ ਇਕਾਈ ਸੰਗਰੂਰ ਦੇ ਪ੍ਰਧਾਨ ਕਰਮਜੀਤ ਕੁਮਾਰ ਦੀ ਅਗਵਾਈ 'ਚ ਮਲਟੀਪਰਪਜ਼ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਮਲਟੀਪਰਪਜ਼ ਹੈਲਥ ਮੇਲ ਵਰਕਰਾਂ ਦੀਆਂ 1263 ਆਸਾਮੀਆਂ ਦਾ ਇਸ਼ਤਿਹਾਰੀ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਕੁਝ ਦਿਨ ਪਹਿਲਾਂ 919 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ। ਬੇਵਜ੍ਹਾ ਦੇਰੀ ਅਤੇ ਭਰਤੀ ਪ੍ਰਕਿਰਿਆ 'ਚ ਕੁਝ ਖਾਮੀਆਂ ਹੋਣ ਦਾ ਦੋਸ਼ ਲਾ ਕੇ ਕੁਝ ਉਮੀਦਵਾਰਾਂ ਨੇ ਮਾਣਯੋਗ ਹਾਈਕੋਰਟ 'ਚ ਕੇਸ ਦਾਇਰ ਕਰ ਦਿੱਤਾ ਪਰ ਸਰਕਾਰ ਅਤੇ ਮਹਿਕਮੇ ਦੀ ਢਿੱਲੀ ਪੈਰਵਾਈ ਕਰ ਕੇ ਯੋਗ ਉਮੀਦਵਾਰਾਂ ਦੀ ਜੁਆਇਨਿੰਗ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕੇਸ ਦੀ ਢੁੱਕਵੀਂ ਪੈਰਵਾਈ ਕਰ ਕੇ 919 ਉਮੀਦਵਾਰਾਂ ਨੂੰ ਜਲਦ ਜੁਆਇਨ ਕਰਵਾਇਆ ਜਾਵੇ ਅਤੇ ਇਤਰਾਜ਼ ਵਾਲੇ 105 ਉਮੀਦਵਾਰਾਂ ਦੀ ਸੂਚੀ ਤੁਰੰਤ ਜਾਰੀ ਕੀਤੀ ਜਾਵੇ ਅਤੇ ਬਾਕੀ ਰਹਿੰਦੇ 238 ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕਰ ਕੇ ਬਾਕੀ ਬਚਦੇ ਉਮੀਦਵਾਰਾਂ ਲਈ ਆਸਾਮੀਆਂ 'ਚ ਵਾਧਾ ਕਰ ਕੇ ਨਿਯੁਕਤੀ ਪੱਤਰ ਦਿੱਤੇ ਜਾਣ। ਇਸ ਮੌਕੇ ਤਰਲੋਚਨ ਸਿੰਘ, ਹਰਵਿੰਦਰ ਸਿੰਘ, ਅਜੈਬ ਸਿੰਘ, ਗੁਰਬਿੰਦਰ ਸਿੰਘ ਆਦਿ ਹਾਜ਼ਰ ਸਨ। 


Related News