ਟਰੱਕ ਨਾਲ ਖਹਿ ਦੇ ਦਰਖਤ ''ਚ ਵੱਜੀ ਬਲੈਰੋ ਗੱਡੀ, ਡਰਾਈਵਰ ਦੀ ਮੌਕੇ ''ਤੇ ਮੌਤ (ਵੀਡੀਓ)

06/24/2017 4:05:39 PM

ਗੁਰਦਾਸਪੁਰ (ਦੀਪਕ ਕੁਮਾਰ)— ਗੁਰਦਾਸਪੁਰ ਦੇ ਪਿੰਡ ਤੁਗਲਵਾਲ ਨੇੜੇ ਸ਼ੁੱਕਰਵਾਰ ਨੂੰ ਹਾਈਵੇਅ 'ਤੇ ਤੇਜ਼ ਰਫਤਾਰ ਬਲੈਰੋ ਨੂੰ ਟਰੱਕ ਦੀ ਸਾਈਡ ਲੱਗਣ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਦਰਖਤ 'ਚ ਜਾ ਵੱਜੀ। ਇਸ ਹਾਦਸੇ 'ਚ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ 1 ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਐਂਬੂਲੈਂਸ ਰਾਹੀ ਮ੍ਰਿਤਕ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਜਾਂਚ ਆਧਿਕਾਰੀ ਏ. ਐਸ. ਆਈ ਨੇ ਦੱਸਿਆ ਕਿ ਇਕ ਬਲੈਰੋ ਗੱਡੀ 2 ਵਿਅਕਤੀ ਸਵਾਰ ਸਨ ਜੋ ਸਬਜ਼ੀ ਉਤਾਰ ਕੇ ਫਰੀਦਕੋਟ ਤੋਂ ਆਪਣੇ ਪਿੰਡ ਮਕੌੜਾ ਆ ਰਹੇ ਸਨ, ਗੁਰਦਾਸਪੁਰ ਦੇ ਪਿੰਡ ਤੁਗਲਵਾਲ ਨੇੜੇ ਹਾਈਵੇਅ 'ਤੇ ਤੇਜ਼ ਰਫਤਾਰ ਬਲੈਰੋ ਟਰੱਕ ਦੀ ਸਾਈਡ ਵੱਜਣ ਤੋਂ ਬਾਅਦ ਸੰਤੁਲਨ ਗੁਆ ਕੇ ਸਫੈਦੇ ਦੇ ਦਰਖਤ 'ਚ ਜਾ ਵੱਜੀ। ਜਿਸ ਨਾਲ 1 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 1 ਗੰਭੀਰ ਜ਼ਖਮੀ ਹੋ ਗਿਆ। ਜਿਨ੍ਹਾਂ ਨੂੰ ਗੁਰਦਾਸਪੁਰ ਦੇ ਸਿਵਲ ਹਪਸਤਾਲ 'ਚ ਪਹੁੰਚਾਇਆ ਗਿਆ। ਮ੍ਰਿਤਕ ਡਰਾਈਵਰ ਦੀ ਪਛਾਣ ਵਕਾਰ ਅਹਿਮਦ ਅਤੇ ਜ਼ਖਮੀ ਦੀ ਪਛਾਣ ਸਦਾਮ ਹੁਸੈਨ ਵਜੋਂ ਹੋਈ ਹੈ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News