ਸੜਕ ਕਿਨਾਰੇ ਖੜ੍ਹਾ ਸੁੱਕਾ ਦਰੱਖ਼ਤ ਡਿੱਗਿਆ; ਸਕੂਟਰੀ ਸਵਾਰ ਲੜਕੀ ਦੀ ਮੌਤ

06/23/2017 6:30:17 AM

ਟਾਂਡਾ, (ਮੋਮੀ, ਸ਼ਰਮਾ, ਜਸਵਿੰਦਰ)-  ਟਾਂਡਾ-ਹੁਸ਼ਿਆਰਪੁਰ ਸੜਕ 'ਤੇ ਪਿੰਡ ਕਲੋਆ ਨਜ਼ਦੀਕ ਹੋਏ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਇਕ ਸਕੂਟਰੀ ਸਵਾਰ ਲੜਕੀ ਦੀ ਸੜਕ ਕਿਨਾਰੇ ਖੜ੍ਹੇ ਸੁੱਕੇ ਦਰੱਖ਼ਤ ਦੇ ਡਿੱਗਣ ਕਾਰਨ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਦੁਪਹਿਰ ਬਾਅਦ 2.30 ਵਜੇ ਉਸ ਸਮੇਂ ਵਾਪਰਿਆ, ਜਦ ਸਕੂਟਰੀ ਸਵਾਰ ਲੜਕੀ ਪ੍ਰਦੀਪ ਕੌਰ ਪੁੱਤਰੀ ਜੋਗਾ ਸਿੰਘ ਵਾਸੀ ਨੈਣੋਵਾਲ ਵੈਦ, ਟਾਂਡਾ ਸ਼ਹਿਰ ਵਿਖੇ ਐੱਮ. ਸੀ. ਏ. ਦਾ ਪੇਪਰ ਦੇਣ ਜਾ ਰਹੀ ਸੀ। ਜਦ ਪ੍ਰਦੀਪ ਕੌਰ ਪਿੰਡ ਹੰਬੜਾਂ ਕਲੋਆ ਨਜ਼ਦੀਕ ਪਹੁੰਚੀ ਤਾਂ ਅਚਾਨਕ ਹੀ ਆਈ ਤੇਜ਼ ਹਨੇਰੀ ਕਾਰਨ ਸੜਕ ਕਿਨਾਰੇ ਖੜ੍ਹਾ ਸੁੱਕਾ ਟਾਹਲੀ ਦਾ ਇਕ ਵੱਡਾ ਦਰੱਖ਼ਤ ਪ੍ਰਦੀਪ ਕੌਰ ਉੱਪਰ ਡਿੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 


Related News