ਚੋਰੀ ਦੀ ਐੱਲ. ਸੀ. ਡੀ. ਤੇ ਮੋਟਰਸਾਈਕਲ ਸਣੇ ਦਬੋਚੇ

08/18/2017 1:09:06 AM

ਭਦੌੜ,   (ਰਾਕੇਸ਼)—  ਪਿਛਲੇ ਦਿਨੀਂ ਬਰਨਾਲਾ ਬਾਜਾਖਾਨਾ ਰੋਡ 'ਤੇ ਸਥਿਤ ਡੀ. ਕੇ. ਸਕਰੈਪ ਸਟੋਰ 'ਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਚੋਰ ਸਟੋਰ ਦੇ ਕੈਬਿਨ 'ਚੋਂ ਇਕ 42 ਇੰਚ ਦੀ ਐੱਲ. ਸੀ. ਡੀ. ਅਤੇ 3 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ ਸਨ।
ਇਹ ਵਾਰਦਾਤ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਜਾਣ 'ਤੇ ਚੋਰਾਂ ਦੀ ਪਛਾਣ ਕੀਤੀ ਗਈ। ਥਾਣਾ ਭਦੌੜ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਉਕਤ ਮਾਮਲੇ 'ਚ ਬਲਦੇਵ ਸਿੰਘ ਉਰਫ ਸ਼ੋਕੀ ਪੁੱਤਰ ਦਰਸ਼ਨ ਸਿੰਘ ਵਾਸੀ ਭਦੌੜ ਅਤੇ ਦਵਿੰਦਰ ਸਿੰਘ ਵਾਸੀ ਮਹਿਰਾਜ ਨੂੰ ਕਾਬੂ ਕਰ ਕੇ 42 ਇੰਚੀ ਐੱਲ.ਸੀ.ਡੀ. ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ। ਮੁਲਜ਼ਮਾਂ ਖਿਲਾਫ ਥਾਣਾ ਭਦੌੜ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।


Related News