ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਨੇ ਫਾਹਾ ਲਗਾ ਕੇ ਕੀਤੀ ਜੀਵਨ ਲੀਲਾ ਸਮਾਪਤ

07/23/2017 5:38:49 PM

ਰੂਪਨਗਰ, (ਗੁਰਮੀਤ ਸਿੰਘ) - ਇੱਥੋਂ ਦੇ ਵਾਰਡ ਨੰ.1 ਦੇ ਨਿਵਾਸੀ ਰਵੀ ਨਾਮਕ 39 ਸਾਲ ਵਿਅਕਤੀ ਵੱਲੋਂ ਘਰ 'ਚ ਹੀ ਪੱਖੇ ਨਾਲ ਲਟਕ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਾਰਡ ਦੇ ਕੌਂਸਲਰ ਨੇ ਦੱਸਿਆ ਕਿ ਰਵੀ ਦੀ ਪਿਛਲੇ ਢਾਈ ਸਾਲਾਂ ਤੋਂ ਆਪਣੀਪਤਨੀ ਅਣਬਣ ਚੱਲ ਰਹੀ ਸੀ। ਜਿਸ ਕਾਰਨ ਉਸ ਦੀ ਪਤਨੀ ਆਪਣੇ ਪਿਤਾ ਘਰ ਕਪੂਰਥਲੇ 'ਚ ਹੀ ਰਹਿ ਰਹੀ ਸੀ, ਜਿਸ ਦੇ ਚੱਲਦੇ ਰਵੀ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਅਤੇ ਸ਼ਰਾਬ ਪੀਂਦਾ ਸੀ। ਬੀਤੀ ਰਾਤ ਰਵੀ ਨੇ ਆਪਣੇ ਹੀ ਘਰ 'ਚ ਪੱਥੇ ਨਾਲ ਲਟਕ ਕੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਰਵੀ ਦੇ 14 ਸਾਲਾਂ ਦੇ ਜੁੜਵਾ ਲੜਕੇ ਹਨ ਜੋ ਆਪਣੀ ਮਾਂ ਨਾਲ ਹੀ ਰਹਿੰਦੇ ਸਨ। ਰਵੀ ਦੇ ਪਿਤਾ ਬ੍ਰਿਜ ਲਾਲ ਨੇ ਦੱਸਿਆ ਕਿ ਉਹ ਬੀੜੀ ਸਿਗਰਟ ਦਾ ਖੋਖਾ ਚਲਾਉਂਦਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਲੁਧਿਆਣੇ 'ਚ ਕੰਮ ਕਰਦਾ ਸੀ। ਉੱਥੇ ਕਿਸੇ ਨਾਲ ਝਗੜਾ ਹੋਣ ਤੋਂ ਬਾਅਦ ਇਕ ਹਫਤਾ ਪਹਿਲਾਂ ਹੀ ਰੂਪਨਗਰ ਆ ਗਿਆ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
 


Related News