ਰਾਮ ਰਹੀਮ ਦੇ ਨਾਲ-ਨਾਲ ਸਾਰਾ ਦੇਸ਼ ਕਰ ਰਿਹੈ ਹਨੀ-ਹਨੀ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇਨਾਮ

09/23/2017 8:45:39 AM

ਸ਼ਾਹਜਹਾਪੁਰ -  ਆਪਣੇ ਹੀ ਆਸ਼ਰਮ ਦੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ  ਕੈਦ ਰਾਮ ਰਹੀਮ ਨੂੰ ਲੈ ਕੇ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਰਾਮ ਰਹੀਮ ਤਾਂ ਆਪਣੇ ਪਾਪ ਦੀ ਸਜ਼ਾ ਜੇਲ 'ਚ ਕੱਟ ਰਿਹਾ ਹੈ, ਪਰ ਹਨੀਪ੍ਰੀਤ ਫਰਾਰ ਹੈ। ਹਨੀਪ੍ਰੀਤ ਦੀ ਸੂਚਨਾ ਦੇਣ ਵਾਲੇ ਨੂੰ ਸ਼ਾਹਜਹਾਪੁਰ ਦੇ ਸਮਾਜ ਸੇਵਕ ਫਕੀਰੇ ਲਾਲ ਭੋਜਵਾਲ ਨੇ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ।
ਸਮਾਜ ਸੇਵਕ ਦਾ ਕਹਿਣਾ ਹੈ ਕਿ ਜੋ ਵਿਅਕਤੀ ਵਾਂਟਿਡ ਹਨੀਪ੍ਰੀਤ ਦੀ ਪੁਖਤਾ ਸੂਚਨਾ ਦੇਵੇਗਾ ਉਸਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸੂਚਨਾ ਦੇਣ ਵਾਲਾ ਵਿਅਕਤੀ ਇਨਾਮ ਦੀ ਰਾਸ਼ੀ ਨਗਦ ਜਾਂ ਚੈੱਕ ਰਾਹੀਂ ਵੀ ਲੈ ਸਕਦਾ ਹੈ। ਇਸ ਦੇ ਨਾਲ ਹੀ ਸਮਾਜ ਸੇਵਕ ਭੋਜਵਾਲ ਹਨੀਪ੍ਰੀਤ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨੇ 'ਤੇ ਵੀ ਬੈਠ ਗਏ ਹਨ। ਪੁਲਸ ਲਗਾਤਾਰ ਉਸਦੀ ਭਾਲ ਕਰ ਰਹੀ ਹੈ ਅਜੇ ਤੱਕ ਕਾਮਯਾਬੀ ਨਹੀਂ ਮਿਲੀ ਹੈ।
ਇਸ ਦੌਰਾਨ ਬੀਤੇ ਦਿਨੀ ਕੋਰਟ ਅਤੇ ਕਲੈਕਟਰ ਕੰਪਲੈਕਸ 'ਚ ਹਨੀਪ੍ਰੀਤ ਦੇ ਪੋਸਟਰ ਲਗਾ ਦਿੱਤੇ ਗਏ ਹਨ। ਜਿਨ੍ਹਾਂ 'ਤੇ ਲਿਖਿਆ ਹੈ ਵਾਂਟੇਡ , ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਇਨਾਮ। ਸਮਾਜਸੇਵਕ ਫਕੀਰੇ ਲਾਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬਾਬਿਆਂ ਨੇ ਦੇਸ਼ ਦਾ ਨਾਂ ਖਰਾਬ ਕਰ ਦਿੱਤਾ ਹੈ। ਇਨ੍ਹਾਂ ਬਾਬਿਆਂ ਦੀ ਜਗ੍ਹਾ ਜੇਲ ਦੀਆਂ ਸਲਾਖਾਂ ਦੇ ਪਿੱਛੇ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਦੀ ਮੂੰਹੋਂ ਕਹੀ ਜਾਣ ਵਾਲੀ ਬੇਟੀ ਨੇ ਪਿਓ-ਧੀ ਦੇ ਰਿਸ਼ਤੇ ਨੂੰ ਕਲੰਕ ਲਗਾਇਆ ਹੈ। ਇਸ ਕਾਰਨ ਹਨੀਪ੍ਰੀਤ ਦੀ ਗ੍ਰਿਫਤਾਰੀ ਜ਼ਰੂਰੀ ਹੈ।
ਫਕੀਰੇ ਲਾਲ ਭੋਜਵਾਲਾ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਰਾਮ ਰਹੀਮ ਦੇ ਖਿਲਾਫ ਉਨ੍ਹਾਂ ਨੇ ਹੀ ਆਵਾਜ਼ ਚੁੱਕੀ ਸੀ ਪਰ ਆਵਾਜ਼ ਚੁੱਕਣ ਦਾ ਕੋਈ ਫਾਇਦਾ ਨਹੀਂ ਹੋਇਆ। ਰਾਮ ਰਹੀਮ ਨੂੰ ਆਪਣੇ ਕਰਮਾ ਦੀ ਸਜ਼ਾ ਮਿਲੀ ਹੈ। ਇਸੇ ਲਈ ਹੁਣ ਉਨ੍ਹਾਂ ਨੇ ਹਨੀਪ੍ਰੀਤ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਹਨੀਪ੍ਰੀਤ ਦੀ ਸੂਚਨਾ ਦੇਵੇਗਾ ਉਸਨੂੰ 1 ਲੱਖ ਰੁਪਏ ਦਾ ਇਨਾਮ ਮਿਲੇਗਾ।


Related News