ਅਕਾਲੀ ਦਲ ਨੇ ਨੈਸ਼ਨਲ ਹਾਈਵੇ ਨੰਬਰ 1''ਤੇ ਤਿੰਨ ਘੰਟੇ ਜਾਮ ਲਾਇਆ

12/09/2017 7:01:47 AM

ਢਿੱਲਵਾਂ, (ਜਗਜੀਤ)- ਪਿੰਡ ਮੁੱਲਾਂਵਾਲਾ ਵਿਖੇ ਬੁੱਧਵਾਰ ਨੂੰ ਕਾਂਗਰਸੀਆਂ ਨਾਲ ਝੜਪਾਂ ਤੋਂ ਬਾਅਦ ਅਕਾਲੀਆਂ ਉਪਰ ਦਰਜ ਪਰਚਿਆਂ ਦੇ ਵਿਰੋਧ 'ਚ ਅਕਾਲੀ ਦਲ ਬਾਦਲ ਵਲੋਂ ਪੂਰੇ ਪੰਜਾਬ 'ਚ ਮੁਖ ਮਾਰਗਾਂ 'ਤੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਅੱਜ ਹਲਕਾ ਭੁਲੱਥ ਤੋਂ ਸਾਬਕਾ ਵਿਧਾਇਕਾ ਅਤੇ ਅਕਾਲੀ ਦਲ (ਇਸਤਰੀ ਵਿੰਗ) ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਬਿਆਸ ਪੁਲ ਉਪਰ ਨੈਸ਼ਨਲ ਹਾਈਵੇ ਨੰਬਰ 1 ਉਪਰ ਤਿੰਨ ਘੰਟੇ ਜਾਮ ਲਗਾ ਕੇ ਪੰਜਾਬ ਸਰਕਾਰ ਵਿਰੁਧ ਰੋਸ ਧਰਨਾ ਦਿੱਤਾ ਗਿਆ। 
ਧਰਨੇ ਦੌਰਾਨ ਬੀਬੀ ਜਗੀਰ ਕੌਰ ਨੇ ਵਰਕਰਾਂ ਨੂੰ ਇਕਜੁੱਟ ਹੋ ਕੇ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਠੱਲ੍ਹ ਪਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਅਕਾਲੀ ਵਰਕਰਾਂ ਵਿਰੁਧ ਧੱਕੇਸ਼ਾਹੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ । ਇਸ ਜਾਮ 'ਚ ਫਸੇ ਸਕੂਲੀ ਬੱਚੇ, ਬਜ਼ੁਰਗ ਅਤੇ ਬੀਮਾਰ ਲੋਕ ਤਿੰਨ ਤੋਂ ਚਾਰ ਘੰਟੇ ਬੱਸਾਂ, ਕਾਰਾਂ 'ਚ ਬੈਠੇ ਬਹੁਤ ਤੰਗੀ ਮਹਿਸੂਸ ਕਰ ਰਹੇ ਸਨ ਅਤੇ ਢਿੱਲਵਾਂ ਟੋਲ ਪਲਾਜ਼ਾ ਤੋਂ ਲੈ ਕੇ ਦੋ ਤਿੰਨ ਕਿਲੋਮੀਟਰ ਤਕ ਗੱਡੀਆਂ ਦੀਆਂ ਕਤਾਰਾਂ ਜੀ. ਟੀ. ਰੋਡ ਉਪਰ ਲੱਗੀਆਂ। ਧਰਨੇ ਦੌਰਾਨ ਸਮੂਹ ਸੀਨੀਅਰ ਅਕਾਲੀ ਆਗੂ ਵੀ ਹਾਜ਼ਰ ਸਨ।


Related News