ਡਰੱਗ ਮਾਮਲੇ ਦੀ ਜਾਂਚ ਮਗਰੋ ਤਰਨਾਤਰਨ ਪੁਲਸ ਨੇ ਇੰਸਪੈਕਟਰ ਜਗਬੀਰ ਸਿੰਘ ਨੂੰ ਕੀਤਾ ਕਾਬੂ

06/23/2017 9:17:24 PM

ਤਰਨਤਾਰਨ, (ਵਿਜੈ ਅਰੋੜਾ) -ਬੀਤੀ ਰਾਤ ਤਰਨਤਾਰਨ ਜ਼ਿਲੇ ਅੰਦਰ ਸਰਹੱਦੀ ਏਰੀਆਂ ਥਾਣਾ ਸਰਾ ਅਮਾਨਤ ਖਾਂ ਪੁਲਸ ਨੇ 76/2014 'ਚ ਡਰੱਗ ਮਾਮਲੇ ਦੀ ਜਾਂਚ ਮਗਰੋ ਆਰ. ਆਈ. ਬੀ. ਪੁਲਸ ਇੰਸਪੈਕਟਰ 5ਬਟਾਲੀਅਨ ਦੇ ਜਗਬੀਰ ਸਿੰਘ ਨੂੰ ਕਾਬੂ ਕੀਤਾ ਹੈ। 
ਜਾਣਕਾਰੀ ਦਿੰਦੇ ਹੋਏ ਐਸ. ਪੀ.ਡੀ ਹਰਜੀਤ ਸਿੰਘ ਧਾਰੀਵਾਲ ਨੇ ਦੱਸਿਆ ਕਿ ਥਾਣਾ ਸਰਾ ਅਮਾਨਤ ਖਾਂ 'ਚ ਉਸ ਸਮੇ ਡਿਊਟੀ ਉਪਰ ਇੰਸਪੈਕਟਰ ਆਰ. ਆਈ. ਬੀ. ਨੇ ਅਜਮੇਰ ਸਿੰਘ ਕੋਲੋ 1ਕਿੱਲੋ ਹੈਰੋਇਨ ਬਰਾਮਦ ਦੇ ਮਾਮਲਾ 19ਜੂਨ 2014 ਮੁੱਕਦਮਾ ਦਰਜ ਕੀਤਾ ਗਿਆ ਸੀ। ਜਿਸ ਦੀ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਜਗਬੀਰ ਸਿੰਘ ਹੁਣ ਇਸ ਵਕਤ ਆਰ. ਆਈ. ਬੀ. 5ਬਟਾਲੀਅਨ ਨੂੰ 201\120 ਆਈ. ਬੀ. ਤਹਿਤ ਕਾਬੂ ਕੀਤਾ ਗਿਆ ਹੈ। ਕਿਉਂਕਿ ਇਸ ਨੇ ਡਰੱਗ ਦੇ ਮਾਮਲਾ 'ਚ ਮਦਦ ਕਰਨ ਦੇ ਦੋਸ਼ ਲੱਗੇ ਹਨ । ਜਿਨ੍ਹਾਂ ਨੂੰ ਸ਼ੁੱਕਰਵਾਰ ਦੇ ਦਿਨ ਮਾਣਯੋਗ ਅਦਾਲਤ ਪੇਸ਼ ਕੀਤਾ ਗਿਆ।


Related News