ਅੰਮ੍ਰਿਤਸਰ ਤੋਂ ਨਵੀਂ ਦਿੱਲੀ ਤੱਕ ਚੱਲੇਗੀ ਬੁਲੇਟ ਟ੍ਰੇਨ : ਮਲਿਕ

08/18/2017 8:01:54 PM

ਅੰਮ੍ਰਿਤਸਰ (ਸੁਮਿਤ ਖੰਨਾ) : ਰਾਜ ਸਭਾ ਮੈਂਬਰ ਅਤੇ ਭਾਜਪਾ ਨੇਤਾ ਸ਼ਵੇਤ ਮਲਿਕ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਕਾਸ ਦੇ ਨਾਅਰੇ ਨੂੰ ਸਾਰਥਕ ਕਰਦਿਆਂ ਹੋਇਆਂ ਪੰਜਾਬ ਵਾਸੀਆਂ ਨੂੰ ਬੁਲੇਟ ਟ੍ਰੇਨ ਦਾ ਤੋਹਫਾ ਦਿੱਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਮੁਤਾਬਿਕ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਤਕ ਇਸ ਟ੍ਰੇਨ ਨੂੰ ਚਲਾਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਸ਼ੁਰੂ ਹੋ ਗਿਆ ਹੈ।
ਭਾਜਪਾ ਆਗੂ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਲੋ 2019 ਤਕ ਦੇਸ਼ 'ਚ ਵਿਕਾਸ ਦਾ ਹੜ੍ਹ ਲਿਆ ਦਿੱਤਾ ਜਾਵੇਗਾ। ਮਲਿਕ ਮੁਤਾਬਕ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਤਕ ਚੱਲਣ ਵਾਲੇ ਇਸ ਬੁਲੇਟ ਟ੍ਰੇਨ ਦਾ ਕੰਮ 10 ਸਾਲਾਂ ਤੱਕ ਪੂਰਾ ਹੋ ਜਾਵੇਗਾ।


Related News