''ਜਗ ਬਾਣੀ'' ਖਬਰ ਦਾ ਅਸਰ : ਮੇਨ ਬਾਜ਼ਾਰ ਦੇ ਰਸਤਿਆਂ ਨੂੰ ਪੱਧਰਾ ਕਰਨ ਦਾ ਕੰਮ ਸ਼ੁਰੂ

10/17/2017 1:00:25 PM

ਦਿੜ੍ਹਬਾ ਮੰਡੀ (ਅਜੇ)- ਸ਼ਹਿਰ ਦੇ ਤਹਿਸੀਲ ਰੋਡ, ਸਟੇਡੀਅਮ ਰੋਡ, ਕੌਹਰੀਆਂ ਰੋਡ, ਲਿੰਕ ਰੋਡ ਅਤੇ ਕੜਿਆਲ, ਸਮੂਰਾਂ ਰੋਡ 'ਤੇ ਮੇਨ ਸੀਵਰੇਜ ਲਾਈਨ ਪਾਉਣ ਤੋਂ ਬਾਅਦ ਹੁਣ ਤੱਕ ਖਰਾਬ ਹੋਏ ਰਸਤੇ ਕਾਰਨ ਜਿੱਥੇ ਸ਼ਹਿਰ ਦੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਥੇ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਸੀ, ਜਿਸ ਨੂੰ ਦੇਖਦੇ ਹੋਏ 'ਜਗ ਬਾਣੀ' ਵੱਲੋਂ 7 ਅਕਤੂਬਰ ਨੂੰ ਇਹ ਮਸਲਾ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ। 
ਜਿਸ ਤੋਂ ਬਾਅਦ ਹਲਕਾ ਦਿੜ੍ਹਬਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਾਸਟਰ ਅਜੈਬ ਸਿੰਘ ਰਟੌਲ ਅਤੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਦੇ ਯਤਨਾਂ ਸਦਕਾ ਨਗਰ ਪੰਚਾਇਤ ਦਿੜ੍ਹਬਾ ਨੇ ਮਿੱਟੀ ਪਾ ਕੇ ਬੇਹਾਲ ਹੋ ਚੁੱਕੇ ਰਸਤੇ ਨੂੰ ਪੱਧਰਾ ਕਰਨ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਲੋਕਾਂ ਨੂੰ ਰਾਹਤ ਦੇਣ ਦੇ ਮੰਤਵ ਨਾਲ ਉਕਤ ਰਸਤੇ 'ਤੇ ਪਏ ਟੋਇਆਂ 'ਚ ਮਿੱਟੀ ਪਾ ਕੇ ਰਾਹ ਪੱਧਰਾ ਕੀਤਾ ਗਿਆ ਹੈ। ਇਸ ਮੌਕੇ ਪਵਨ ਸਾਦੀਹਰੀ, ਸਾਬਕਾ ਪ੍ਰਧਾਨ ਮੱਘਰ ਸਿੰਘ, ਠੇਕੇਦਾਰ ਸੱਤੀ, ਬੇਅੰਤ ਸਿੰਘ ਕੈਂਪਰ, ਪੱਪੂ ਸਿੰਗਲਾ ਆਦਿ ਸ਼ਾਮਲ ਸਨ।


Related News