ਸਤਿੰਦਰ ਸਰਤਾਜ ਨੇ ਖੋਲ੍ਹੇ ਦਿਲ ਦੇ ਰਾਜ਼, ''ਜਗ ਬਾਣੀ'' ''ਤੇ ਵੇਖੋ Exclusive ਇੰਟਰਵਿਊ (ਵੀਡੀਓ)

04/02/2024 10:32:28 AM

ਐਂਟਰਟੇਨਮੈਂਟ ਡੈਸਕ: ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਸਤਿੰਦਰ ਸਰਤਾਜ 'ਸੰਗੀਤ ਜਗਤ' ਦਾ ਉਹ ਚਮਕਦਾ ਸਿਤਾਰਾ ਹੈ, ਜਿਸ ਦੇ ਗੀਤ ਹਰ ਇਕ ਦੇ ਦਿਲ ਨੂੰ ਛੂਹ ਲੈਂਦੇ ਹਨ। ਅੱਜ ਜਿੱਥੇ ਜ਼ਿਆਦਾਤਰ ਗਾਇਕ ਮਸ਼ਹੂਰ ਹੋਣ ਲਈ ਹਥਿਆਰਾਂ, ਨਸ਼ਿਆਂ ਤੇ ਭੜਕਾਊ ਗੀਤ ਗਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਉੱਥੇ ਹੀ ਸਤਿੰਦਰ ਸਰਤਾਜ ਇਸ ਲੀਹ ਤੋਂ ਹੱਟ ਕੇ ਆਪਣੀ ਸੂਫ਼ੀ ਗਾਇਕੀ ਨਾਲ ਸੰਗੀਤ ਜਗਤ ਨੂੰ ਵੱਡੇ ਪੱਧਰ 'ਤੇ ਪ੍ਰਫੁੱਲਿਤ ਕਰ ਰਹੇ ਹਨ। ਉਨ੍ਹਾਂ ਦੀ ਵੱਖਰੀ ਲੇਖਣੀ ਅਤੇ ਗਾਇਕੀ ਕਾਰਨ ਪੰਜਾਬ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਲੱਖਾਂ ਹੀ ਚਾਹੁਣ ਵਾਲੇ ਮੌਜੂਦ ਹਨ। 

ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤ

'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਸਤਿੰਦਰ ਸਰਤਾਜ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਿੱਸੇ ਵੀ ਸਾਂਝੇ ਕੀਤੇ, ਜਿਨ੍ਹਾਂ ਤੋਂ ਉਨ੍ਹਾਂ ਦੇ ਫੈਨਜ਼ ਵੀ ਸ਼ਾਇਦ ਅਣਜਾਣ ਹੋਣਗੇ। ਤੁਸੀਂ ਬਹੁਤ ਜਲਦ ਇਸ ਇੰਟਰਵਿਊ ਨੂੰ 'ਜਗ ਬਾਣੀ' ਦੇ Facebook, Instagram ਤੇ YouTube ਚੈਨਲ 'ਤੇ ਵੇਖ ਸਕਦੇ ਹੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News