ਦੁਕਾਨ ਮਾਲਕ ਨੇ ਔਰਤ ਨਾਲ ਕੀਤੀ ਬਦਸਲੂਕੀ (ਵੀਡੀਓ)

06/26/2017 4:55:45 PM

ਜਲੰਧਰ (ਸੋਨੂੰ ਮਹਾਜਨ)— ਜਲੰਧਰ ਦੇ ਜੋਤੀ ਚੌਂਕ ਨਜ਼ਦੀਕ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਦੁਕਾਨ ਮਾਲਕ ਤੇ ਦੁਕਾਨ ਦੇ ਬਾਹਰ ਅੱਡਾ ਲਗਾਉਣ ਵਾਲੀ ਇੱਕ ਔਰਤ 'ਚ ਬਹਿਸਬਾਜ਼ੀ ਹੋ ਗਈ। ਦੇਖਦੇ ਹੀ ਦੇਖਦੇ ਗੱਲ ਬਹਿਸਬਾਜ਼ੀ ਹੱਥੋਪਾਈ ਤੱਕ ਪਹੁੰਚ ਗਈ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਔਰਤ ਵੱਲੋਂ ਪੁਲਸ ਨੂੰ ਇਸਦੀ ਸ਼ਿਕਾਇਤ ਕੀਤੀ ਗਈ, ਪਰ ਮੌਕੇ 'ਤੇ ਤਾਇਨਾਤ ਟਰੈਫਿਕ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। 
ਮਹਿਲਾ ਦਾ ਦੋਸ਼ ਹੈ ਕਿ ਦੁਕਾਨ ਮਾਲਕ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰ ਰਿਹਾ ਸੀ। ਉਸ ਦੇ ਮਨ੍ਹਾ ਕਰਨ 'ਤੇ ਉਸ ਨੇ ਦੁਕਾਨ ਦੇ ਬਾਹਰ ਅੱਡਾ ਨਹੀਂ ਲਗਾਉਣ ਦਿੱਤਾ। ਦੂਜੇ ਪਾਸੇ ਏ. ਐਸ. ਆਈ ਅਰੁਣ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸ਼ਰੇ ਬਜ਼ਾਰ ਮਹਿਲਾ ਨਾਲ ਹੋਈ ਬਦਸਲੂਕੀ ਲਈ ਆਖਿਰ ਕੌਣ ਜ਼ਿੰਮੇਦਾਰ ਹੈ? ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਜਾਣ।


Related News