ਵਿਧਾਨ ਸਭਾ ਪੱਗ ਬੇਅਦਬੀ ਮਾਮਲੇ ''ਤੇ ਐੱਸ. ਜੀ. ਪੀ. ਸੀ. ਸਖਤ, ਮੰਗਿਆ ਸਪੀਕਰ ਦਾ ਅਸਤੀਫਾ

06/26/2017 6:40:18 PM

ਰੋਪੜ (ਵਿਜੇ ਸ਼ਰਮਾ) : ਐੱਸ. ਜੀ. ਪੀ. ਸੀ ਦੀ ਅਹਿਮ ਮੀਟਿੰਗ ਰੋਪੜ ਵਿਖੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦਾ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਐੱਸ. ਜੀ. ਪੀ. ਸੀ. ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਬੀਤੇ ਦਿਨੀਂ ਵਿਧਾਨ ਵਿਚ ਹੋਈ ਪੱਗ ਦੀ ਬੇਅਦਬੀ ਮਾਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਬਡੂੰਗਰ ਨੇ ਇਸ ਸਾਰੇ ਘਟਨਾਕ੍ਰਮ ਲਈ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਜ਼ਿੰਮੇਵਾਰੀ ਠਹਿਰਾਇਆ ਹੈ। ਬਡੂੰਗਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਸਪੀਕਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਐੱਸ. ਜੀ. ਪੀ. ਸੀ. ਵਲੋਂ ਕੈਨੇਡਾ ਵਿਚ ਪਹਿਲੀ ਸਿੱਖ ਜੱਜ ਬਣੀ ਪਲਬਿੰਦਰ ਕੌਰ ਨੂੰ ਸਨਮਾਨਕ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।


Related News