ਸਚਿਨ ਤੇਂਦੁਲਕਰ ਦੀ 18 ਮਹੀਨਿਆਂ ਦੀ ਫੈਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ

Monday, June 19, 2017 2:47 PM

ਜਲੰਧਰ— ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੇ ਵੈਸੇ ਤਾਂ ਪੂਰੀ ਦੁਨੀਆ 'ਚ ਕਈ ਪ੍ਰਸ਼ੰਸਕ ਹਨ ਪਰ 18 ਮਹੀਨਿਆਂ ਦੀ ਤਨਿਸ਼ਕਾ ਤੋਂ ਵੱਡਾ ਉਨ੍ਹਾਂ ਦਾ ਕੋਈ ਹੋਰ ਪ੍ਰਸ਼ੰਸਕ ਨਹੀਂ ਹੋ ਸਕਦਾ ਹੈ। ਸਚਿਨ ਦੀ ਜੂਨੀਅਰ ਫੈਨ ਤਨਿਸ਼ਕਾ, ਜਿਸ ਨੂੰ ਸਚਿਨ ਤੇਂਦੁਲਕਰ ਬਹੁਤ ਪਸੰਦ ਹਨ ਅਤੇ ਉਸ ਨੇ ਖੁਦ ਨੂੰ ਕਾਫੀ ਹੱਦ ਤੱਕ ਸਚਿਨ ਦਾ ਰੂਪ ਦਿੱਤਾ ਹੋਇਆ ਹੈ। ਤਨਿਸ਼ਕਾ ਦਾ ਹੇਅਰ ਸਟਾਈਲ ਸਚਿਨ ਵਰਗਾ ਹੈ ਅਤੇ ਉਹ ਹਮੇਸ਼ਾ ਭਾਰਤੀ ਟੀਮ ਦੀ ਡਰੈਸ 'ਚ ਹੀ ਨਜ਼ਰ ਆਉਂਦੀ ਹੈ। ਉਸ ਦੀ ਡਰੈਸ ਪਿੱਛੇ ਤੇਂਦੁਲਕਰ ਅਤੇ ਸਚਿਨ ਦਾ ਲੱਕੀ ਨੰਬਰ 10 ਲਿਖਿਆ ਹੋਇਆ ਹੈ। ਬਚਪਨ 'ਚ ਸਚਿਨ ਬਿਲਕੁਲ ਤਨਿਸ਼ਕਾ ਵਰਗੇ ਨਜ਼ਰ ਆਉਂਦੇ ਸਨ।

PunjabKesariPunjabKesari
ਤਨਿਸ਼ਕਾ ਬਖਸ਼ੀ ਕਮਲ ਵਿਹਾਰ ਜਲੰਧਰ ਦੀ ਰਹਿਣ ਵਾਲੀ ਹੈ। ਪਿਤਾ ਵਿਨੇ ਬਖਸ਼ੀ ਅਤੇ ਮਾਤਾ ਪ੍ਰੀਤੀ ਬਖਸ਼ੀ ਨੇ ਦੱਸਿਆ ਕਿ ਤਨਿਸ਼ਕਾ ਜਦੋਂ 18 ਮਹੀਨਿਆਂ ਦੀ ਸੀ, ਉਹ ਉਦੋਂ ਤੋਂ ਹੀ ਸਚਿਨ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਸਚਿਨ ਵਰਗੀ ਡਰੈੱਸਅਪ 'ਚ ਤਨਿਸ਼ਕਾ ਬਹੁਤ ਕਿਊਟ ਲੱਗਦੀ ਹੈ। ਤਨਿਸ਼ਕਾ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਕਾਫੀ ਵਾਇਰਲ ਹੋਈਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਤਨਿਸ਼ਕਾ ਸਚਿਨ ਤੇਂਦੁਲਕਰ ਨਾਲ ਮਿਲਣਾ ਚਾਹੁੰਦੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!