ਰੇਲਵੇ ਪੁਲਸ ਨੇ ਗੱਡੀਆਂ ਦੀ ਕੀਤੀ ਚੈਕਿੰਗ

10/19/2017 1:20:34 AM

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)– ਦੀਵਾਲੀ ਨੂੰ ਮੱਦੇਨਜ਼ਰ ਰੱਖਦਿਆਂ ਰੇਲਵੇ ਪੁਲਸ ਨੇ ਚੌਕਸੀ ਵਜੋਂ ਅੱਜ ਰੇਲ ਗੱਡੀਆਂ ਤੇ ਯਾਤਰੀਆਂ ਦੇ ਸਾਮਾਨ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ। ਰੇਲਵੇ ਥਾਣਾ ਮੁਖੀ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਪੁਲਸ ਟੀਮ ਨੇ ਸ਼ਤਾਬਦੀ ਐਕਸਪ੍ਰੈੱਸ ਸਮੇਤ 2 ਪੈਸੇਜਰ ਟਰੇਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ।  ਪੁਲਸ ਟੀਮ ਨੇ ਗੱਡੀਆਂ ਦੇ ਅੰਦਰ ਡੱਬਿਆਂ 'ਚ ਜਾ ਕੇ ਸਵਾਰੀਆਂ ਦੇ ਸਾਮਾਨ ਦੀ ਤਲਾਸ਼ੀ ਵੀ ਲਈ ਤੇ ਪਲੇਟਫਾਰਮ ਉਪਰ ਸਵਾਰੀਆਂ ਦੇ ਸਾਮਾਨ ਦੀ ਵੀ ਚੈਕਿੰਗ ਕੀਤੀ।
ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਦੀਵਾਲੀ ਦੇ ਵੱਡੇ ਤਿਉਹਾਰ ਨੂੰ ਧਿਆਨ 'ਚ ਰੱਖਦਿਆਂ ਸਵਾਰੀਆਂ ਦੀ ਸੁਰੱਖਿਆ ਵਜੋਂ ਇਹ ਤਲਾਸ਼ੀ ਲਈ ਗਈ ਹੈ। ਇਸ ਮੌਕੇ ਮਹਿਲਾ ਥਾਣੇਦਾਰ ਸੁਖਵਿੰਦਰ ਕੌਰ, ਹੌਲਦਾਰ ਜਗਦੀਪ ਸਿੰਘ, ਮਨਜੀਤ ਸਿੰਘ ਤੇ ਕੁਲਵੰਤ ਸਿੰਘ ਸਮੇਤ ਹੋਰ ਪੁਲਸ ਮੁਲਜ਼ਮ ਵੀ ਹਾਜ਼ਰ ਸਨ। 


Related News