ਮਹਿੰਗੀ ਹੋਵੇਗੀ ਉੱਚ ਸਿੱਖਿਆ : ਸਟੂਡੈਂਟਸ ਦੀ ਜੇਬ ''ਤੇ ਪਵੇਗਾ 5 ਫੀਸਦੀ ਵਾਧੇ ਦਾ ਬੋਝ

12/13/2017 5:13:08 AM

ਲੁਧਿਆਣਾ(ਵਿੱਕੀ)-ਪੰਜਾਬ ਯੂਨੀਵਰਸਿਟੀ ਨਾਲ ਜੁੜੇ ਸਾਰੇ ਕਾਲਜਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਜੇਬ 'ਤੇ ਯੂਨੀਵਰਸਿਟੀ ਨੇ ਅਗਲੇ ਵਿੱਦਿਅਕ ਸੈਸ਼ਨ ਤੋਂ ਬੋਝ ਵਧਾਉਣ ਦੀ ਤਿਆਰੀ ਕਰ ਲਈ ਹੈ। ਕਾਲਜਾਂ ਦੀ ਵਾਰ-ਵਾਰ ਕੀਤੀ ਜਾ ਰਹੀ ਡਿਮਾਂਡ 'ਤੇ ਮੋਹਰ ਲਾਉਂਦੇ ਹੋਏ ਯੂਨੀਵਰਸਿਟੀ ਦੀ ਸਿੰਡੀਕੇਟ ਕਮੇਟੀ ਨੇ ਸੈਸ਼ਨ 2018-19 ਤੋਂ ਸਾਰੇ ਕੋਰਸਿਜ਼ ਦੀ ਫੀਸ 'ਚ 5 ਫੀਸਦੀ ਵਾਧਾ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਕਾਲਜ ਤਾਂ 10 ਫੀਸਦੀ ਤੱਕ ਫੀਸ ਵਧਾਉਣ ਦੇ ਪੱਖ 'ਚ ਸਨ। ਪੀ. ਏ. ਯੂ. ਦੇ ਇਸ ਫੈਸਲੇ ਨਾਲ ਹਾਇਅਰ ਐਜੂਕੇਸ਼ਨ ਫਿਰ ਤੋਂ ਮਹਿੰਗੀ ਹੋ ਜਾਵੇਗੀ।
ਨਿੱਜੀ ਕਾਲਜਾਂ ਦੇ ਸਟੂਡੈਂਟਸ ਹੋਣਗੇ ਜ਼ਿਆਦਾ ਪ੍ਰਭਾਵਿਤ 
ਇਸ ਵਾਧੇ ਦਾ ਅਸਰ ਉਨ੍ਹਾਂ ਵਿਦਿਆਰਥੀਆਂ 'ਤੇ ਸਭ ਤੋਂ ਜ਼ਿਆਦਾ ਪਵੇਗਾ, ਜੋ ਨਿੱਜੀ ਕਾਲਜਾਂ 'ਚ ਸਿੱਖਿਆ ਗ੍ਰਹਿਣ ਕਰਨਗੇ ਕਿਉਂਕਿ ਸਰਕਾਰੀ ਕਾਲਜਾਂ ਦੀਆਂ ਫੀਸਾਂ ਨਿੱਜੀ ਦੇ ਮੁਕਾਬਲੇ ਘੱਟ ਨਹੀਂ ਹਨ। ਨਿੱਜੀ ਕਾਲਜਾਂ 'ਚ ਜ਼ਿਆਦਾਤਰ ਓਹੀ ਸਟੂਡੈਂਟਸ ਐਡਮੀਸ਼ਨ ਲੈਂਦੇ ਹਨ, ਜਿਨ੍ਹਾਂ ਨੂੰ ਅੰਕਾਂ 'ਚ ਕੁੱਝ ਕਮੀ ਤੇ ਸਰਕਾਰੀ ਕਾਲਜਾਂ ਦੀਆਂ ਸੀਟਾਂ ਦੀ ਘਾਟ ਕਾਰਨ ਦਾਖਲਾ ਨਹੀਂ ਮਿਲਦਾ। ਫੀਸ ਵਾਧੇ ਦਾ ਇਹ ਫੈਸਲਾ ਪਿਛਲੇ ਦਿਨੀਂ ਹੋਈ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ 'ਚ ਲਿਆ ਗਿਆ। ਹਾਲਾਂਕਿ ਇਸ ਸਬੰਧੀ ਅਗਲਾ ਫੈਸਲਾ ਸੀਨੇਟ ਦੀ 16 ਦਸੰਬਰ ਨੂੰ ਹੋਣ ਵਾਲੀ ਮੀਟਿੰਗ 'ਚ ਲਿਆ ਜਾਵੇਗਾ। 
ਸੈਲਫ ਫਾਈਨਾਂਸਡ ਕੋਰਸਿਜ਼ ਦੀ ਜ਼ਿਆਦਾ ਹੋਵੇਗੀ ਫੀਸ 
ਯੂਨੀਵਰਸਿਟੀ ਦੇ ਇਸ ਕਦਮ ਨਾਲ ਸੈਲਫ ਫਾਈਨਾਂਸਡ ਕੋਰਸਿਜ਼ 'ਚ ਸਟੱਡੀ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਝਟਕਾ ਲੱਗੇਗਾ ਕਿਉਂਕਿ ਕੋਰਸਿਜ਼ ਤਾਂ ਪਹਿਲਾਂ ਤੋਂ ਹੀ ਹੋਰ ਕੋਰਸਿਜ਼ ਦੀ ਤੁਲਨਾ ਮਹਿੰਗੇ ਹਨ। ਇਨ੍ਹਾਂ ਦੀ ਫੀਸ ਵੱਧ ਜਾਣ ਨਾਲ ਸਟੂਡੈਂਟਸ ਨੂੰ ਮਹਿੰਗੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਮਜਬੂਰ ਹੋਣਾ ਪਵੇਗਾ, ਇਥੇ ਦੱਸ ਦੇਈਏ ਕਿ ਬੀ. ਬੀ. ਏ., ਬੀ. ਸੀ. ਏ. ਜਿਵੇਂ ਕਈ ਇਸ ਤਰ੍ਹਾਂ ਦੇ ਕੋਰਸ ਜੋ ਸਰਕਾਰੀ ਕਾਲਜਾਂ 'ਚ ਵੀ ਸੈਲਫ ਫਾਈਨਾਂਸਡ ਦੇ ਤੌਰ 'ਤੇ ਚੱਲ ਰਹੇ ਹਨ। ਇਸ ਦੌਰਾਨ ਸਰਕਾਰੀ ਕਾਲਜਾਂ 'ਚ ਤਾਂ ਇਨ੍ਹਾਂ ਕੋਰਸਿਜ਼ ਦੇ ਵਿਦਿਆਰਥੀਆਂ ਨੂੰ ਵੀ ਇਸ ਫੀਸ 'ਚ ਵਾਧੇ ਦੀ ਮਾਰ ਝੱਲਣੀ ਪਵੇਗੀ। 
1000 ਰੁਪਏ ਤੱਕ ਵਧ ਸਕਦੀ ਹੈ ਫੀਸ 
ਜਾਣਕਾਰੀ ਮੁਤਾਬਕ ਕਾਲਜਾਂ ਨੇ ਸਟੂਡੈਂਟਸ ਕੋਲੋਂ ਕਿਸ ਕੋਰਸ ਦੀ ਕਿੰਨੀ ਫੀਸ ਲੈਣੀ ਹੈ, ਇਸ ਦੀ ਡਿਟੇਲ ਬਕਾਇਦਾ ਪੀ. ਏ. ਯੂ. ਵੱਲੋਂ ਜਾਰੀ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਕੋਰਸ 'ਚ ਲਗਭਗ 1000 ਰੁਪਏ ਦਾ ਵਾਧਾ ਹੋ ਸਕਦਾ ਹੈ। ਜਦਕਿ ਸੈਲਫ ਫਾਈਨਾਂਸਡ 'ਚ ਇਹ ਰਾਸ਼ੀ ਜ਼ਿਆਦਾ ਵੀ ਹੋ ਸਕਦੀ ਹੈ। 
ਚੁਆਇਸ ਬੇਸਡ ਕ੍ਰੈਡਿਟ ਸਿਸਟਮ ਲਾਗੂ ਕਰਨ ਦੀ ਵੀ ਤਿਆਰੀ
ਪੀ. ਏ. ਯੂ. ਸਿੰਡੀਕੇਟ ਮੀਟਿੰਗ 'ਚ ਅਗਲੇ ਸਿੱਖਿਅਕ ਪੱਧਰ 2018-19 'ਚ ਸਾਰੇ 192 ਐਫੀਲੀਏਟਿਡ ਕਾਲਜਾਂ 'ਚ ਚੁਆਇਸ ਬੇਸਡ ਕ੍ਰੈਡਿਟ ਸਿਸਟਮ (ਸੀ. ਬੀ. ਸੀ. ਐੱਸ.) ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀਆਂ ਤਿਆਰੀਆਂ 'ਤੇ ਵੀ ਚਰਚਾ ਕੀਤੀ ਗਈ। ਇਸ ਲਈ ਇਕ ਡਰਾਫਟ ਜਨਵਰੀ ਤੱਕ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਮੀਟਿੰਗ 'ਚ ਕਿਹਾ ਗਿਆ ਕਿ ਸੀ. ਬੀ. ਸੀ. ਐੱਸ. ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਲਈ ਕਾਲਜ ਕਿਸੇ ਤਰ੍ਹਾਂ ਦੀ ਡਿਟੇਲ ਲੈਣ ਲਈ ਯੂਨੀਵਰਸਿਟੀ ਵੱਲੋਂ ਸੈੱਟ ਕੀਤੇ ਜਾਣ ਵਾਲੇ ਪੋਰਟਲ 'ਤੇ ਚੈੱਕ ਕਰ ਸਕਦੇ ਹਨ। 


Related News