ਮੋਦੀ ਦੇ ਅੱਛੇ ਦਿਨ ਤੇ ਲੋਕਾਂ ਦੇ ਬੁਰੇ ਦਿਨ, ਜਨ-ਧਨ ਖਾਤਿਆਂ ''ਚ ਲੱਗ ਸਕਦਾ ਹੈ ਗਰੀਬਾਂ ਦੀ ਜੇਬ ''ਤੇ ਕੱਟ

06/24/2017 7:05:08 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ(ਬਾਵਾ, ਜਗਸੀਰ)— ਲੋਕਾਂ ਨੂੰ ਅੱਛੇ ਦਿਨ ਦਾ ਸੁਪਨਾ ਦਿਖਾ ਕੇ ਸੱਤਾ 'ਚ ਆਈ ਮੋਦੀ ਸਰਕਾਰ ਦੇ ਬੇਸ਼ਕ ਅੱਛੇ ਦਿਨ ਸ਼ੁਰੂ ਹੋ ਗਏ ਹਨ ਪਰ ਦੇਸ਼ ਦੀ ਜਨਤਾ ਦੇ ਬੁਰੇ ਦਿਨ ਆ ਚੁੱਕੇ ਹਨ। ਛੋਟੇ ਸ਼ਹਿਰਾਂ ਦੇ ਬੈਂਕਾਂ 'ਚ ਸੇਵਿੰਗ ਖਾਤਿਆਂ 'ਚ 2500 ਰੁਪਏ ਤੋਂ ਬੈਲੰਸ ਘੱਟ ਹੋਣ 'ਤੇ ਖਪਤਕਾਰ ਨੂੰ 600 ਰੁਪਏ ਮਹੀਨਾ ਅਤੇ ਕਰੰਟ ਅਕਾਉਟ 'ਚ 10,000 ਰੁਪਏ ਤੋਂ ਘੱਟ ਰਹਿਣ 'ਤੇ 1200 ਮਹੀਨਾ ਅਤੁਹਾਡੀ ਜੇਬ ਨੂੰ ਕੱਟ ਲੱਗਣਾ ਸ਼ੁਰੂ ਹੋ ਗਿਆ ਹੈ। ਨਿਹਾਲ ਸਿੰਘ ਵਾਲਾ ਦੇ ਇਕ ਵਪਾਰੀ ਭੂਸ਼ਨ ਗੋਇਲ ਨੇ ਦੱਸਿਆ ਕਿ ਉਸਨੇ ਆਪਣਾ ਅਕਾਊਟ ਕਰੰਟ ਤੋਂ ਸੇਵਿੰਗ ਕਰਵਾਇਆ ਸੀ ਅਤੇ ਉਸਨੂੰ ਇਸਦੀ ਜਾਣਕਾਰੀ ਨਾ ਹੋਣ ਕਾਰਨ ਉਸਦੇ ਅਕਾਉਂਟ 'ਚ 2500 ਤੋਂ ਘੱਟ ਪੇਮੈਂਟ ਰਹਿ ਗਈ, ਜਿਸ ਨਾਲ ਉਸ ਨੂੰ 600 ਰੁਪਏ ਖਰਚਾ ਪਾ ਦਿੱਤਾ ਗਿਆ। ਸ਼ਹਿਰ ਵਾਸੀਆਂ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੀਰੋ ਬੈਲਸ 'ਤੇ ਲੋਕਾਂ ਦੇ ਸ਼ੁਰੂ ਕੀਤੇ ਗਏ ਜਨ ਧਨ ਖਾਤਿਆਂ 'ਚ ਵੀ ਗਰੀਬ ਲੋਕਾਂ ਦੀ ਜੇਬ ਨੂੰ ਕੱਟ ਲੱਗਣ ਦਾ ਖਦਸ਼ਾ ਹੈ। ਲੋਕਾਂ ਨੇ ਕਿਹਾ ਕਿ ਅਜਿਹੇ ਕਰਕੇ ਮੋਦੀ ਸਰਕਾਰ ਨੇ ਆਪਣੇ ਅੱਛੇ ਦਿਨ ਸ਼ੁਰੂ ਕਰ ਲਏ ਹਨ ਪਰ ਲੋਕਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਹਨ।


Related News