ਪ੍ਰਧਾਨ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖ ਕੇ ਮੰਗਿਆ ਇਨਸਾਫ (ਵੀਡੀਓ)

08/19/2017 12:19:17 PM

ਫਿਰੋਜ਼ਪੁਰ— ਇਥੋਂ ਦੇ ਕਸਬਾ ਮਮਦੋਟ ਦੀ ਰਹਿਣ ਵਾਲੀ ਇਸ 13 ਸਾਲਾਂ ਕਿਰਨਦੀਪ ਕੌਰ ਨੇ ਦੂਜੀ ਵਾਰ ਖੂਨ ਨਾਲ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 4 ਸਾਲਾਂ ਤੋਂ ਇਨ੍ਹਾਂ ਦੇ ਘਰ ਦੇ ਹੇਠਲੇ ਪੋਰਸ਼ਨ 'ਚ ਸੀਡੀਪੀਓ ਦਫਤਰ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਵਲੋਂ ਨਾ ਤਾਂ ਉਨ੍ਹਾਂ ਨੂੰ ਬਣਦਾ ਕਿਰਾਇਆ ਦਿੱਤਾ ਜਾ ਰਿਹਾ ਏ ਤੇ ਨਾ ਹੀ ਬਿਜਲੀ ਦਾ ਬਿੱਲ। 2016 'ਚ ਵੀ ਲੜਕੀ ਨੇ ਮੋਦੀ ਨੂੰ ਖੂਨ ਨਾਲ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਉਦੋਂ ਤੱਕ ਦਾ ਕਿਰਾਇਆ ਤਾਂ ਦੇ ਦਿੱਤਾ ਪਰ ਬਿਜਲੀ ਦਾ ਬਿੱਲ ਅਜੇ ਵੀ ਬਾਕੀ ਹੈ। 
ਦੂਜੇ ਪਾਸੇ ਐੱਸ. ਡੀ. ਐੱਮ. ਦਾ ਕਹਿਣਾ ਹੈ ਕਿ ਬਣਦਾ ਕਿਰਾਇਆ ਦੇ ਦਿੱਤਾ ਗਿਆ ਹੈ, ਹੁਣ ਕੋਈ ਬਕਾਇਆ ਨਹੀਂ ਰਹਿੰਦਾ। ਦੱਸ ਦੇਈਏ ਕਿ ਮਿਥੇ ਕਿਰਾਏ ਦੇ ਹਿਸਾਬ ਨਾਲ 14 ਮਹੀਨਿਆਂ ਦਾ ਇਕ ਲੱਖ 60 ਹਜ਼ਾਰ ਰੁਪਏ ਘਰ ਦਾ ਕਿਰਾਇਆ ਬਣਦਾ ਹੈ ਜਦਕਿ 44 ਮਹੀਨਿਆਂ ਦਾ ਬਿਜਲੀ ਬਿੱਲ 45 ਹਜ਼ਾਰ ਦੇ ਕਰੀਬ ਬਣਦਾ ਹੈ।


Related News