ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ 1.13 ਲੱਖ ਫਾਰਮ ਆਏ

04/21/2017 9:38:27 AM

ਚੰਡੀਗੜ੍ਹ (ਵਿਜੇ) : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਫੋਡਰੇਬਲ ਹਾਊਸਿੰਗ ਪ੍ਰਾਜੈਕਟ ਲਈ ਬਿਨੈ ਪੱਤਰ ਜਮ੍ਹਾ ਕਰਵਾਉਣ ਦਾ ਸਿਲਸਿਲਾ ਵੀਰਵਾਰ ਨੂੰ ਰੁਕ ਗਿਆ। ਹਾਲਾਂਕਿ ਸਕੀਮ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਹੀ ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਦੇ ਸੈਕਟਰ 9 ਸਥਿਤ ਦਫ਼ਤਰ ''ਚ ਫਾਰਮ ਜਮ੍ਹਾ ਕਰਵਾਏ ਜਾ ਸਕਦੇ ਸਨ ਪਰ ਆਖਰੀ ਦਿਨ ਹੋਣ ਕਾਰਨ ਈ-ਸੰਪਰਕ ਸੈਂਟਰਾਂ ਦੇ ਬਾਹਰ ਕਾਫ਼ੀ ਗਿÎਣਤੀ ''ਚ ਲੋਕਾਂ ਦੀ ਭੀੜ ਫਾਰਮ ਜਮ੍ਹਾ ਕਰਵਾਉਣ ਲਈ ਲੱਗੀ ਰਹੀ, ਜਿਸ ਕਾਰਨ ਅਧਿਕਾਰੀਆਂ ਨੇ ਰਾਤ 8 ਵਜੇ ਤੱਕ ਈ-ਸੰਪਰਕ ਸੈਂਟਰਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ।  ਸ਼ਾਮ 5 ਵਜੇ ਤੱਕ ਇਸ ਸਕੀਮ ਲਈ ਬੋਰਡ ਕੋਲ 1.13 ਲੱਖ ਫਾਰਮ ਜਮ੍ਹਾ ਕਰਵਾਏ ਗਏ। ਇਨ੍ਹਾਂ ''ਚੋਂ ਬੋਰਡ ਦੇ ਦਫ਼ਤਰ ''ਚ 36 ਹਜ਼ਾਰ ਫਾਰਮ ਜਮ੍ਹਾ ਕਰਵਾਏ ਗਏ। ਜਦਕਿ ਪੀ. ਐੱਮ. ਏ. ਵਾਈ.-ਐੱਮ. ਆਈ. ਐੱਸ. ਪੋਰਟਲ ਦੇ ਜ਼ਰੀਏ 39 ਹਜ਼ਾਰ ਤੇ ਈ-ਸੰਪਰਕ ਸੈਂਟਰ ''ਚ 38 ਹਜ਼ਾਰ ਫਾਰਮ ਜਮ੍ਹਾ ਹੋਏ। ਇਹ ਸਕੀਮ 20 ਮਾਰਚ ਨੂੰ ਸ਼ੁਰੂ ਹੋਈ ਸੀ। ਇਸ ਸਕੀਮ ''ਚ ਈ. ਡਬਲਯੂ. ਐੱਸ., ਐੱਲ. ਆਈ. ਜੀ., ਐੱਮ . ਆਈ. ਜੀ.-1 ਤੇ ਐੱਮ. ਆਈ. ਜੀ.-2 ਲਈ ਅਪਲਾਈ ਕੀਤਾ ਜਾ ਸਕਦਾ ਸੀ। ਸਿਰਫ਼ ਅਰਬਨ ਇਲਾਕੇ ''ਚ ਰਹਿਣ ਵਾਲੇ ਲੋਕ ਹੀ ਸਕੀਮ ਤਹਿਤ ਫਰਮ ਜਮ੍ਹਾ ਕਰਵਾ ਸਕਦੇ ਸਨ।

Babita Marhas

News Editor

Related News