ਹਿਨਾ ਨੂੰ ਮਿਲੇਗੀ ਪਾਕਿ ਨਾਗਰਿਕਤਾ, ਮਾਂ ਤੇ ਮਾਸੀ ਨਾਲ ਕਦੇ ਵੀ ਮਿਲ ਸਕਦੀ ਹੈ ਰਿਹਾਈ

08/22/2017 8:02:18 PM

ਅੰਮ੍ਰਿਤਸਰ (ਮਹਿੰਦਰ) — ਸਰਹੱਦ ਪਾਰ ਪਾਕਿਸਤਾਨ ਨਾਲ ਸਮਝੌਤਾ ਐਕਸਪ੍ਰੈਸ ਦੇ ਜ਼ਰੀਏ ਅਟਾਰੀ ਰੇਲਵੇ ਸਟੇਸ਼ਨ (ਵਾਘਾ ਬਾਰਡਰ) 'ਤੇ ਸਥਾਨਕ ਕਸਟਮ ਵਿਭਾਗ ਨੇ ਫਾਤਿਮਾ ਤੇ ਮੁਮਤਾਜ ਨਾਮਕ ਦੋਨਾਂ ਭੈਣਾਂ ਕੋਲੋਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ, ਜਿਨ੍ਹਾਂ ਨੂੰ ਸਥਾਨਕ ਅਦਾਲਤ ਨੇ 10-10 ਸਾਲ ਦੀ ਕੈਦ ਤੇ ਜ਼ੁਰਮਾਨਾ ਕੀਤੇ ਜਾਣ ਦੀ ਸਜ਼ਾ ਸੁਣਾਈ ਸੀ।
ਜੇਲ 'ਚ ਬੰਦ ਫਾਤਿਮਾ ਨੇ ਕਰੀਬ 9 ਸਾਲ ਪਹਿਲਾਂ ਇਕ ਲੜਕੀ ਨੂੰ ਜਨਮ ਦਿੱਤਾ ਸੀ, ਜਿਸ ਦਾ ਨਾਂ 'ਹਿਨਾ' ਰੱਖਿਆ ਗਿਆ ਸੀ। ਇਨ੍ਹਾਂ ਦੀ ਜੇਲ ਤੋਂ ਰਿਹਾਈ ਤੇ ਪਾਕਿਸਤਾਨ ਵਾਪਸੀ ਦੇ ਲਈ ਪਾਕਿਸਤਾਨ ਦੀ ਅਸੈਂਬਲੀ ਦੀ ਇਕ ਮਹਿਲਾ ਅਧਿਕਾਰੀ ਫੌਜਿਆ ਮੰਜੂਰ ਸਥਾਨਕ ਕੇਂਦਰ ਜੇਲ ਪਹੁੰਚੀ। ਇਸ ਦੀ ਸੂਚਨਾ ਮਿਲਦੇ ਹੀ ਇਨ੍ਹਾਂ ਪਾਕਿਸਤਾਨੀ ਮਹਿਲਾ ਕੈਦੀਆਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਲੜ ਰਹੀ ਐਡਵੋਕੇਟ ਨਵਜੋਤ ਕੌਰ ਚੱਬਾ ਵੀ ਉਥੇ ਆ ਪਹੁੰਚੀ।
ਫੌਜਿਆ ਮੰਜੂਰ ਨੇ ਜੇਲ 'ਚ ਬੰਦ ਕਰੀਬ 53 ਪਾਕਿਸਤਾਨੀ ਕੈਦੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਈਦੀ ਵੀ ਦਿੱਤੀ। ਫੌਜਿਆ ਮੰਜੂਰ ਤੇ ਐਡਵੋਕੇਟ ਚੱਬਾ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਪੂਰੀ ਹੁੰਦੇ ਹੀ ਫਾਤਿਮਾ, ਮੁਮਤਾਜ ਇਨ੍ਹਾਂ ਦੋਨਾਂ ਭੈਣਾਂ ਤੇ ਹਿਨਾ ਦੀ ਇਸ ਮਹੀਨੇ ਕਿਸੇ ਵੀ ਦਿਨ ਜੇਲ 'ਚੋਂ ਰਿਹਾਈ ਦੇ ਨਾਲ-ਨਾਲ ਉਨ੍ਹਾਂ ਦੀ ਪਾਕਿਸਤਾਨ ਨੂੰ ਵਾਪਸੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਦੋਨਾਂ ਭੈਣਾਂ ਦੀ ਸਜ਼ਾ ਪੂਰੀ ਹੋਣ ਬਾਵਜੂਦ ਉਨ੍ਹਾਂ ਦੀ ਸਥਾਨਕ ਕੇਂਦਰੀ ਜੇਲ ਤੋਂ ਰਿਹਾਈ ਨਹੀਂ ਹੋ ਪਾ ਰਹੀ ਸੀ। ਇਸ 'ਤੇ ਐਡਵੋਕੇਟ ਚੱਬਾ ਨੇ ਉਨ੍ਹਾਂ ਦੀ ਜੇਲ ਤੋਂ ਰਿਹਾਈ ਦੇ ਨਾਲ-ਨਾਲ ਪਾਕਿਸਤਾਨ ਵਾਪਸੀ ਦੇ ਲਈ ਕਾਨੂੰਨੀ ਲੜਾਈ ਸ਼ੁਰੂ ਕੀਤੀ ਸੀ।
ਉਨ੍ਹਾਂ ਨੇ ਦੱਸਿਆ ਕਿ ਦੋਨਾਂ ਭੈਣਾਂ ਦੀ ਜੇਲ ਤੋਂ ਰਿਹਾਈ ਤੇ ਪਾਕਿਸਤਾਨ ਵਾਪਸੀ ਹੁੰਦੇ ਦੇ ਲਈ ਕਾਨੂੰਨੀ ਲੜਾਈ ਸ਼ੁਰੂ ਕੀਤੀ ਸੀ।
ਉਨ੍ਹਾਂ ਨੇ ਦੱਸਿਆ ਕਿ ਦੋਨਾਂ ਭੈਣਾਂ ਦੀ ਜੇਲ ਤੋਂ ਰਿਹਾਈ ਤੇ ਪਾਕਿਸਤਾਨ ਵਾਪਸੀ ਲਈ ਫਾਈਲ ਗ੍ਰਹਿ ਮੰਤਰਾਲੇ 'ਚ ਫਸੀ ਹੋਈ ਹੈ। ਹਾਲਾਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗ੍ਰਹਿ ਮੰਤਰਾਲੇ ਨੇ ਸਾਰੇ ਪਹਿਲੂਆਂ 'ਤੇ ਗੌਰ ਕਰਨ ਤੋਂ ਬਾਅਦ ਇਨ੍ਹਾਂ ਨੂੰ ਜੇਲ ਤੋਂ ਰਿਹਾਅ ਕਰਨ ਤੇ ਪਾਕਿਸਤਾਨ ਵਾਪਸ ਭੇਜਣ ਲਈ ਐੱਨ. ਓ. ਸੀ. ਵੀ ਜਾਰੀ ਕਰ ਦਿੱਤੀ ਹੈ, ਇਸ ਲਈ ਇਨ੍ਹਾਂ ਤਿੰਨਾਂ ਦੀ ਇਸੇ ਮਹੀਨੇ ਕਿਸੇ ਵੀ ਦਿਨ ਰਿਹਾਈ ਤੇ ਵਤਨ ਵਾਪਸੀ ਹੋ ਸਕਦੀ ਹੈ।
ਹਾਲਾਕਿ 9 ਸਾਲਾ ਹਿਨਾ ਦਾ ਜਨਮ ਸਥਾਨਕ ਕੇਂਦਰੀ ਜੇਲ 'ਚ ਹੋਇਆ ਸੀ। ਇਸ ਲਈ ਉਸ ਦੀ ਨਾਗਰਿਕਤਾ ਨੂੰ ਲੈ ਕੇ ਸਵਾਰ ਖੜੇ ਹੋ ਰਹੇ  ਸਨ ਕਿ ਆਖਿਰ ਉਸਦੀ ਨਾਗਰਿਕਤਾ ਭਾਰਤੀ ਹੋਵੇਗੀ ਜਾਂ ਫਿਰ ਪਾਕਿਸਤਾਨੀ। ਇਸ ਨੂੰ ਸਪੱਸ਼ਟ ਕਰਦੇ ਹੋਏ ਪਾਕਿਸਤਾਨ ਦੂਤਾਵਾਸ ਦੀ ਅਧਿਕਾਰੀ ਫੌਜਿਆ ਮੰਜੂਰ ਨੇ ਕਿਹਾ ਕਿ ਕਿਉਂਕਿ ਹਿਨਾ ਦਾ ਪਿਤਾ ਪਾਕਿਸਤਾਨੀ ਨਾਗਰਿਕ ਹੈ, ਇਸ ਲਈ ਹਿਨਾ ਦੀ ਵੀ ਨਾਗਰਿਕਤਾ ਪਾਕਿਸਤਾਨ ਦੀ ਹੀ ਹੋਵੇਗੀ।


Related News