ਮੋਗਾ ''ਚ ਵੱਡੀ ਵਾਰਦਾਤ, ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਗੈਂਗਰੇਪ

05/23/2017 3:17:07 PM

ਮੋਗਾ (ਪਵਨ ਗਰੋਵਰ) : ਮੋਗਾ ਜ਼ਿਲੇ ਅੰਦਰ 9ਵੀਂ ਕਲਾਸ ''ਚ ਪੜ੍ਹਦੀ ਇਕ ਦਲਿਤ ਨਾਬਾਲਿਗ ਲੜਕੀ ਨਾਲ ਗੈਂਗਰੇਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਿਲੇ ਦੇ ਇਕ ਪਿੰਡ ਦੇ ਰਹਿਣ ਵਾਲੇ ਲੜਕੇ ਨੇ ਆਪਣੇ ਦੋ ਸਾਥੀਆਂ ਸਮੇਤ ਕੁੜੀ ਨੂੰ ਕਥਿਤ ਅਗਵਾ ਕਰ ਲਿਆ ਅਤੇ ਮੋਟਰ ''ਤੇ ਲੈ ਗਏ ਜਿੱਥੇ ਉਨ੍ਹਾਂ ਵਲੋਂ ਵਾਰੀ-ਵਾਰੀ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਪੂਰੇ ਜ਼ਿਲੇ ਦੀ ਪੁਲਸ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਸਮੁੱਚੇ ਮਾਮਲੇ ਦੀ ਨਜ਼ਰਸਾਨੀ ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਆਪ ਕਰ ਰਹੇ ਹਨ। ਉਨ੍ਹਾਂ ਵਲੋਂ ਐੱਸ. ਪੀ. ਡੀ., ਡੀ. ਐੱਸ. ਪੀ. ਧਰਮਕੋਟ ਜਸਬੀਰ ਸਿੰਘ, ਡੀ. ਐੱਸ. ਪੀ. ਡੀ. ਸਰਬਜੀਤ ਸਿੰਘ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕਰਕੇ ਦੋਸ਼ੀਆਂ ਨੂੰ ਫੜਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਪੁਲਸ ਨੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਜਦਕਿ ਬਾਕੀ ਦੋ ਦੋਸ਼ੀਆਂ ਦੀ ਵੀ ਜਲਦ ਕਾਬੂ ਹੋਣ ਦੀ ਸੰਭਾਵਨਾ ਹੈ।
ਉਧਰ ਦੂਸਰੇ ਪਾਸੇ ''ਜਗ ਬਾਣੀ'' ਨਾਲ ਗੱਲਬਾਤ ਕਰਦਆਿਂ ਡੀ. ਐੱਸ. ਪੀ. ਧਰਮਕੋਟ ਜਸਬੀਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ''ਤੇ ਸ਼ੇਰ ਸਿੰਘ, ਬੇਅੰਤ ਸਿੰਘ ਅਤੇ ਕਰਮਪਾਲ ਸਿੰਘ ਉਰਫ ਮਮਨਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਜਲਦ ਹੀ ਦੋਸ਼ੀਆਂ ਨੂੰ ਅਤੇ ਇਸ ਮਾਮਲੇ ਵਿਚ ਵਰਤੀ ਗਈ ਗੱਡੀ ਕਾਬੂ ਕਰ ਲਵੇਗੀ। ਫਿਲਹਾਲ ਪੀੜਤ ਲੜਕੀ ਨੂੰ ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਵਿਚ ਮੈਡੀਕਲ ਜਾਂਚ ਲਈ ਭਰਤੀ ਕਰਵਾਇਆ ਗਿਆ ਹੈ।


Gurminder Singh

Content Editor

Related News