ਕੈਨੇਡਾ ਦੇ ਸੰਸਦ ਸੰਘਾ ਨਾਲ ਮਿਲੇ ਕਾਂਗਰਸੀ ਨੇਤਾ ਮਨੋਜ ਅਰੋੜਾ, ਹੋਈ ਆਪਸੀ ਰਿਸ਼ਤਿਆਂ ਨੂੰ ਸੁਧਾਰਣ ''ਤੇ ਚਰਚਾ

07/23/2017 4:13:46 PM

ਜਲੰਧਰ(ਧਵਨ)— ਕੈਨੇਡਾ ਦੇ ਸੰਸਦ ਰਾਮੇਸ਼ਵਰ ਸੰਘਾ ਨਾਲ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਮਨੋਜ ਅਰੋੜਾ ਨੇ ਮੀਟਿੰਗ ਕੀਤੀ, ਜਿਸ 'ਚ ਕੈਨੇਡਾ ਅਤੇ ਪੰਜਾਬ ਦੇ ਆਪਸੀ ਰਿਸ਼ਤਿਆਂ ਨੂੰ ਸੁਧਾਰਣ 'ਤੇ ਚਰਚਾ ਕੀਤੀ ਗਈ। ਸੰਘਾ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਸਨ। ਉਸ ਤੋਂ ਬਾਅਦ ਕੈਨੇਡਾ ਦੇ ਸੰਸਦ ਸੰਘਾ ਮਨੋਜ ਅਰੋੜਾ ਦੇ ਨਾਲ ਜਲੰਧਰ ਆ ਗਏ, ਜਿੱਥੇ ਸ਼ਨੀਵਾਰ ਨੂੰ ਦੋਹਾਂ ਨੇ ਸੰਯੁਕਤ ਰੂਪ ਨਾਲ ਕਈ ਪ੍ਰੋਗਰਾਮਾਂ 'ਚ ਹਿੱਸਾ ਲਿਆ। ਇਸ ਮੌਕੇ ਕੈਨੇਡਾ ਦੇ ਸੰਸਦ ਰਾਮੇਸ਼ਵਰ ਸੰਘਾ ਨੇ ਕਿਹਾ ਕਿ ਉਹ ਜਲੰਧਰ ਜ਼ਿਲੇ ਦੇ ਜੰਡੂਸਿੰਘਾ ਨਾਲ ਸੰਬੰਧ ਰੱਖਦੇ ਹਨ ਅਤੇ ਕਾਫੀ ਸਮੇਂ ਤੱਕ ਉਹ ਜਲੰਧਰ ਨਾਲ ਜੁੜੇ ਰਹੇ।  
ਉਨ੍ਹਾਂ ਨੇ ਕਿਹਾ ਕਿ ਕੈਨੇਡਾ ਜਾ ਕੇ ਉਨ੍ਹਾਂ ਨੇ ਜਲੰਧਰ ਦਾ ਨਾਂ ਰੌਸ਼ਨ ਕੀਤਾ। ਸੰਘਾ ਨੇ ਕਿਹਾ ਕਿ ਇਸ ਸਮੇਂ ਉਹ ਕੈਨੇਡਾ ਦੀ ਸੱਤਾਧਾਰੀ ਪਾਰਟੀ ਨਾਲ ਸੰਬੰਧਤ ਸੰਸਦ ਹਨ ਅਤੇ ਕੈਨੇਡਾ ਦੀ ਸਰਕਾਰ ਪੰਜਾਬ ਅਤੇ ਭਾਰਤ ਦੇ ਨਾਲ ਆਪਸੀ ਰਿਸ਼ਤਿਆਂ ਨੂੰ ਹੋਰ ਸੁਧਾਰਣਾ ਚਾਹੁੰਦੀ ਹੈ। ਇਸ ਮੌਕੇ ਮਨੋਜ ਅਰੋੜਾ ਨੇ ਕਿਹਾ ਕਿ ਸੰਘਾ ਦੇ ਪੰਜਾਬ ਆਉਣ ਨਾਲ ਕੈਨੇਡਾ ਅਤੇ ਪੰਜਾਬ ਦੇ ਆਪਸੀ ਰਿਸ਼ਤੇ ਕਾਫੀ ਸੁਧਰਣਗੇ। 
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ 'ਚ ਕੈਨੇਡਾ ਦੇ ਕੁਝ ਗਲਤ ਤੱਤਾਂ ਦੇ ਕਾਰਨ ਆਪਸੀ ਰਿਸ਼ਤਿਆਂ 'ਚ ਜੋ ਕੜਵਾਹਟ ਪੈਦਾ ਹੋਈ ਸੀ, ਉਹ ਸੰਘਾ ਦੇ ਦੌਰੇ ਨਾਲ ਬਾਅਦ ਦੂਰ ਹੋ ਗਈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਸੰਘਾ ਦੇ ਨਾਲ ਮਿਲ ਕੇ ਗਲਤ ਤੱਤਾਂ ਨੂੰ ਬੇਨਕਾਬ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਦ ਪੰਜਾਬ ਨੂੰ ਤਰੱਕੀ ਦੇ ਮਾਰਗ 'ਤੇ ਲਿਜਾਣ ਲਈ ਕੈਨੇਡਾ ਅਤੇ ਭਾਰਤ ਮਿਲ ਕੇ ਕੰਮ ਕਰੇ।


Related News