ਐੱਸ.ਜੈਸ਼ੰਕਰ ਨੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਬਹੁਪੱਖੀ ਦੁਵੱਲੇ ਸਬੰਧਾਂ ''ਤੇ ਹੋਈ ਚਰਚਾ
Wednesday, Mar 27, 2024 - 12:59 PM (IST)
ਕੁਆਲਾਲੰਪੁਰ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਇੱਥੇ ਮਲੇਸ਼ੀਆ ਦੇ ਆਪਣੇ ਹਮਰੁਤਬਾ ਮੁਹੰਮਦ ਬਿਨ ਹਾਜੀ ਹਸਨ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਸਿੰਗਾਪੁਰ, ਫਿਲੀਪੀਨਜ਼ ਅਤੇ ਮਲੇਸ਼ੀਆ ਦੇ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਅੰਤਿਮ ਅਤੇ ਤੀਜੇ ਪੜਾਅ 'ਤੇ ਕੁਆਲਾਲੰਪੁਰ 'ਚ ਹਨ। ਮਲੇਸ਼ੀਆ ਦੇ ਵਿਦੇਸ਼ ਮੰਤਰਾਲਾ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਜੈਸ਼ੰਕਰ ਨੇ ਇੱਥੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਹਸਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ "ਲਾਭਦਾਇਕ ਅਤੇ ਸਪੱਸ਼ਟ" ਗੱਲਬਾਤ ਕੀਤੀ ਜਿਸ ਵਿੱਚ ਮਲੇਸ਼ੀਆ-ਭਾਰਤ ਦੁਵੱਲੇ ਮਾਮਲਿਆਂ ਦੇ ਬਹੁਪੱਖੀ ਪਹਿਲੂਆਂ ਦੇ ਨਾਲ-ਨਾਲ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਸ਼ਾਮਲ ਸੀ।
ਇਹ ਵੀ ਪੜ੍ਹੋ: ਰੂਸ ਦੇ ਸੰਸਦ ਮੈਂਬਰ ਅੱਤਵਾਦੀ ਹਮਲੇ ਮਗਰੋਂ ਮੌਤ ਦੀ ਸਜ਼ਾ 'ਤੇ ਲੱਗੀ ਰੋਕ ਹਟਾਉਣ 'ਤੇ ਕਰ ਰਹੇ ਹਨ ਵਿਚਾਰ
ਦੋਵਾਂ ਮੰਤਰੀਆਂ ਨੇ ਉੱਚ-ਪੱਧਰੀ ਦੌਰਿਆਂ ਦੇ ਆਦਾਨ-ਪ੍ਰਦਾਨ ਅਤੇ ਆਪਸੀ ਤੌਰ 'ਤੇ ਸਵੀਕਾਰਯੋਗ ਮਿਤੀ 'ਤੇ ਮਲੇਸ਼ੀਆ ਅਤੇ ਭਾਰਤ ਦੀ 7ਵੀਂ ਸੰਯੁਕਤ ਕਮਿਸ਼ਨ ਦੀ ਮੀਟਿੰਗ ਨੂੰ ਬੁਲਾਉਣ ਬਾਰੇ ਵੀ ਚਰਚਾ ਕੀਤੀ। ਬਿਆਨ ਮੁਤਾਬਕ ਹਸਨ ਦੇ ਦਸੰਬਰ 2023 'ਚ ਅਹੁਦਾ ਸੰਭਾਲਣ ਤੋਂ ਬਾਅਦ ਜੈਸ਼ੰਕਰ ਅਤੇ ਉਨ੍ਹਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਵਿਦੇਸ਼ ਮੰਤਰਾਲਾ ਮੁਤਾਬਕ ਜੈਸ਼ੰਕਰ ਅੱਜ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਮੁਲਾਕਾਤ ਕਰਨਗੇ ਅਤੇ ਡਿਜੀਟਲ ਮੰਤਰੀ ਗੋਬਿੰਦ ਸਿੰਘ ਦਿਓ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਬਿਆਨ ਮੁਤਾਬਕ ਜੈਸ਼ੰਕਰ ਦੇ ਦੌਰੇ ਦਾ ਉਦੇਸ਼ ਭਾਰਤ ਅਤੇ ਮਲੇਸ਼ੀਆ ਦਰਮਿਆਨ ਸਹਿਯੋਗ ਨੂੰ ਵਧਾਉਣਾ ਅਤੇ ਸਾਂਝੀਆਂ ਚੁਣੌਤੀਆਂ ਅਤੇ ਮੌਕਿਆਂ ਦੀ ਸਮਝ ਦਾ ਵਿਸਥਾਰ ਕਰਨਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਰਾਤੋ-ਰਾਤ ਬਦਲੀ ਭਾਰਤੀ ਮੂਲ ਦੇ ਸੰਦੀਪ ਪਟੇਲ ਦੀ ਕਿਸਮਤ, ਲੱਗਾ 1 ਮਿਲੀਅਨ ਡਾਲਰ ਦਾ ਜੈਕਪਾਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।