ਜੋਸ਼ੀ ਨੇ ਕਾਂਗਰਸ ਨੂੰ ਦਿੱਤੀ ਚੇਤਾਵਨੀ, ਅਟਾਰੀ ਬਾਰਡਰ ''ਤੇ ਲਹਿਰਾਇਆ ਜਾਵੇਗਾ ਤਿਰੰਗਾ

01/17/2018 2:59:26 PM

ਅੰਮ੍ਰਿਤਸਰ (ਸੁਮਿੰਤ ਖੰਨਾ) - ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਦੇਸ਼ ਦਾ ਸਭ ਤੋਂ ਉੱਚਾ ਕੌਮੀ ਝੰਡਾ ਫਿਰ ਤੋਂ ਲਹਿਰਾਉਣ ਲਈ ਭਾਜਪਾ ਨੇ ਕਾਂਗਰਸ ਨੂੰ ਚੇਤਾਵਨੀ ਦਿੱਤੀ ਹੈ। ਭਾਜਪਾ ਦੇ ਸੀਨੀਅਰ ਨੇਤਾ ਅਨਿਲ ਜੋਸ਼ੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਜਾਣਬੁੱਝ ਕੇ ਉਨ੍ਹਾਂ ਵੱਲੋਂ ਲਗਾਏ ਇਸ ਤਿਰੰਗੇ ਨੂੰ ਹਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ 'ਚ ਅਟਾਰੀ ਬਾਰਡਰ 'ਤੇ ਲੋਕ ਦੇਸ਼ ਭਗਤੀ ਦਾ ਜਜ਼ਬਾ ਲੈ ਕੇ ਆਉਂਦੇ ਹਨ ਤੇ ਇੱਥੇ ਤਿਰੰਗੇ ਦੀ ਜਗ੍ਹਾਂ ਸਿਰਫ ਖਾਲੀ ਪੋਲ ਦੇਖ ਕੇ ਉਰ ਨਰਾਸ਼ ਹੋ ਕੇ ਵਾਪਸ ਮੁੜ ਜਾਂਦੇ ਹਨ। ਜੋਸ਼ੀ ਨੇ ਕਾਂਗਰਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਲਦ ਹੀ ਰਾਂਸ਼ਟਰੀ ਝੰਡਾ ਫਿਰ ਲਹਿਰਾਇਆ ਜਾਵੇਗਾ। 
350 ਫੁੱਟ ਉਚਾਈ ਵਾਲੇ ਤਿਰੰਗੇ ਦੀ ਲੰਬਾਈ 120 ਫੁੱਟ ਤੇ ਚੌੜਾਈ 80 ਫੁੱਟ ਸੀ ਪਰ ਹੁਣ ਇਸ ਦੀ ਲੰਬਾਈ ਘਟਾ ਕੇ 90 ਫੁੱਟ ਤੇ ਚੌੜਾਈ 60 ਖੁੱਟ ਕਰ ਦਿੱਤੀ ਗਈ ਹੈ ਤੇ ਇਹ ਦੇਸ਼ ਦਾ ਸਭ ਤੋਂ ਉੱਚਾ ਕੌਮੀ ਝੰਡਾ ਹੈ।


Related News