ਘੁਸਪੈਠ ਦੀ ਬਦਨਾਮੀ ਨੇ ਠੱਪ ਕੀਤਾ ਬਮਿਆਲ ਦਾ ਕਾਰੋਬਾਰ

06/26/2017 3:34:46 AM

ਗੁਰਦਾਸਪੁਰ,   (ਵਿਨੋਦ)- ਪਾਕਿਸਤਾਨੀ ਅੱਤਵਾਦੀਆਂ ਵੱਲੋਂ ਪਹਿਲਾਂ ਦੀਨਾਨਗਰ ਪੁਲਸ ਸਟੇਸ਼ਨ 'ਤੇ ਹਮਲਾ ਅਤੇ ਬਾਅਦ ਵਿਚ ਪਠਾਨਕੋਟ ਏਅਰਬੇਸ 'ਤੇ ਹਮਲਾ ਕੀਤੇ ਜਾਣ ਦੇ ਕਾਰਨ ਬਮਿਆਲ ਇਲਾਕਾ ਅੱਤਵਾਦੀਆਂ ਦੀ ਘੁਸਪੈਠ ਲਈ ਬਦਨਾਮ ਹੋ ਕੇ ਰਹਿ ਗਿਆ ਹੈ ਜਦਕਿ ਹੁਣ ਇਸ ਬਮਿਆਲ ਇਲਾਕੇ ਵਿਚ ਸੀਮਾ ਸੁਰੱਖਿਆ ਬਲ ਅਤੇ ਪੁਲਸ ਵੱਲੋਂ ਇੰਨੀ ਸਖ਼ਤੀ ਕੀਤੀ ਗਈ ਹੈ ਕਿ ਉਥੋਂ ਘੁਸਪੈਠ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਦਿਖਾਈ ਨਹੀਂ ਦਿੰਦਾ।
ਬਮਿਆਲ ਇਲਾਕੇ ਦੇ ਘੁਸਪੈਠ ਸੰਬੰਧੀ ਬਦਨਾਮ ਹੋਣ ਕਾਰਨ ਬਮਿਆਲ ਕਸਬਾ ਸਮੇਤ ਆਸ-ਪਾਸ ਦੇ ਪਿੰਡਾਂ ਦੇ ਕਾਰੋਬਾਰ 'ਤੇ ਵੀ ਬੁਰਾ ਅਸਰ ਪਿਆ ਹੈ ਅਤੇ ਲੋਕ ਆਪਣੇ ਕਾਰੋਬਾਰ ਨੂੰ ਡੁੱਬਦਾ ਵੇਖ ਪ੍ਰੇਸ਼ਾਨੀ ਦੀ ਹਾਲਤ ਵਿਚ ਦਿਨ ਬਤੀਤ ਕਰ ਰਹੇ ਹਨ।


Related News