ਪੰਜਾਬ ਦੇ ਇਸ ਸਿੱਖ ਨੌਜਵਾਨ ਨੇ ਹੱਥ ''ਚ ਤਿਰੰਗਾ ਫੜ ਬੁਲੇਟ ''ਤੇ ਕੀਤਾ ਸਟੰਟ, ਅਜਿਹੀ ਦੇਸ਼ ਭਗਤੀ ਨੂੰ ਤੁਸੀਂ ਕਰੋਗੇ ਸਲਾਮ

08/17/2017 7:13:48 PM

ਜੰਡਿਆਲਾ— ਬੀਤੇ ਦਿਨੀਂ 70ਵਾਂ ਆਜ਼ਾਦੀ ਦਿਹਾੜਾ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੇ ਆਪਣੀ-ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਵੱਖ-ਵੱਖ ਤਰੀਕਿਆਂ ਨਾਲ ਕੀਤਾ ਪਰ ਪੰਜਾਬ ਦੇ ਇਸ ਸ਼ਖਸ ਨੇ ਸਭ ਤੋਂ ਵਿਲੱਖਣ ਢੰਗ ਨਾਲ 70ਵੇਂ ਆਜ਼ਾਦੀ ਦਿਹਾੜੇ 'ਤੇ ਕੁਝ ਇਸ ਤਰ੍ਹਾਂ ਆਪਣੀ ਖੁਸ਼ੀ ਜ਼ਾਹਰ ਕੀਤੀ ਕਿ ਦੇਖਣ ਵਾਲੇ ਹੈਰਾਨ ਰਹਿ ਗਏ। 15 ਅਗਸਤ ਨੂੰ ਮਨਾਉਣ ਲਈ ਜੰਡਿਆਲਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਨੇ ਕੁਝ ਵੱਖਰੇ ਹੀ ਢੰਗ ਨਾਲ ਬੁਲੇਟ 'ਤੇ ਖੜੇ ਹੋ ਕੇ ਤਿਰੰਗਾ ਲਹਿਰਾਉਂਦੇ ਹੋਏ ਵਾਹਘਾ ਬਾਰਡਰ ਤੱਕ ਗਏ। 

 
ਦੇਸ਼ ਭਗਤੀ ਨੂੰ ਸਲਾਮ, ਹੱਥ 'ਚ ਤਿਰੰਗਾ ਫੜ੍ਹ ਬੁਲੇਟ 'ਤੇ ਕੀਤਾ ਸਟੰਟ

ਦੇਸ਼ ਭਗਤੀ ਨੂੰ ਸਲਾਮ, ਹੱਥ 'ਚ ਤਿਰੰਗਾ ਫੜ੍ਹ ਬੁਲੇਟ 'ਤੇ ਕੀਤਾ ਸਟੰਟ Desh bhagti nu salam, hath ch tiranga fadh #bullet te kita #Stunt #IndependenceDay

Posted by JagBani on Thursday, August 17, 2017


ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਸਾਲ 2004 ਤੋਂ ਸਟੰਟ ਕਰਦੇ ਆ ਰਹੇ ਹਨ। ਇਸ ਸ਼ਖਸ ਨੇ ਤਿਰੰਗਾ ਫੜ ਕੇ 70 ਕਿਲੋਮੀਟਰ ਤੱਕ ਬੁਲੇਟ 'ਤੇ ਖੜ੍ਹੇ ਹੋ ਕੇ ਉਸ ਨੂੰ ਚਲਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਨ 'ਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 15 ਅਗਸਤ ਵਾਲੇ ਦਿਨ ਦੇਸ਼ ਭਗਤੀ ਨੂੰ ਸਲਾਮ ਕਰਦੇ ਹੋਏ ਜੰਡਿਆਲਾ ਗੁਰੂ ਤੋਂ ਵਾਹਘਾ ਵਾਰਡਰ ਤੱਕ ਹੱਥ 'ਚ ਤਿਰੰਗਾ ਫੜ ਕੇ ਬੁਲੇਟ ਚਲਾਇਆ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨ ਨੂੰ ਨਸ਼ਿਆਂ ਤੋਂ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜਿਵੇਂ-ਜਿਵੇਂ ਆਜ਼ਾਦੀ ਦਿਹਾੜੇ ਦੀ ਵਰ੍ਹੇਗੰਢ ਦਾ ਸਾਲ ਬਦਲਦਾ ਹੈ ਤਾਂ ਉਹ ਹਰ ਸਾਲ ਆਪਣੀ ਕਿਲੋਮੀਟਰ ਦੀ ਸਪੀਡ ਹੋਰ ਤੇਜ਼ ਕਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਪਰਮਾਤਮਾ ਮੇਰੀ ਉਮਰ ਬਖਸ਼ੇਗਾ ਮੈਂ ਇਸੇ ਤਰ੍ਹਾਂ ਹੀ ਦੇਸ਼ ਦਾ ਝੰਡਾ ਉੱਚਾ ਚੁੱਕ ਕੇ ਲਹਿਰਾਉਂਦੇ ਹੋਏ ਸਟੰਟ ਕਰਦੇ ਜਾਵਾਂਗਾ।


Related News