1 ਲੱਖ ਤੋਂ ਵੀ ਵੱਧ ਮੁੱਲ ਦਾ ਸੋਨਾ ਮੋੜ ਕੇ ਵਿਖਾਈ ਈਮਾਨਦਾਰੀ

12/12/2017 1:03:40 PM

ਬੁਢਲਾਡਾ (ਮਨਚੰਦਾ) : ਅੱਜ ਦੇ ਪਦਾਰਥਵਾਦੀ ਯੁੱਗ 'ਚ ਹਰ ਪਾਸੇ ਪੈਸੇ ਦੀ ਦੌੜ ਲੱਗੀ ਹੋਈ ਹੈ ਅਤੇ ਕਈ ਲੋਕ ਪੈਸੇ ਖਾਤਰ ਆਪਣਾ ਈਮਾਨ ਤੱਕ ਵੇਚਣ ਤੋਂ ਨਹੀਂ ਹਿਚਕਚਾਉਂਦੇ ਪਰ ਅਜਿਹੇ ਦੌਰ 'ਚ ਅਜੇ ਵੀ ਕੁਝ ਲੋਕ ਹਨ, ਜਿਨ੍ਹਾਂ ਆਪਣੀ ਗੁਰਬਤ ਨੂੰ ਪਰੇ ਰੱਖ ਕੇ ਈਮਾਨਦਾਰੀ ਨੂੰ ਹੀ ਆਪਣਾ ਅਸੂਲ ਬਣਾਇਆ ਹੋਇਆ ਹੈ। ਇਥੋਂ ਦੇ ਤਾਜ ਪੈਲੇਸ 'ਚ ਸਫਾਈ ਸੇਵਿਕਾ ਦੇ ਤੌਰ 'ਤੇ ਕੰਮ ਕਰਦੀ ਇਕ ਔਰਤ ਸਰਬਜੀਤ ਕੌਰ ਜਿਸ ਨੇ ਪੈਲੇਸ 'ਚ ਇਕ ਵਿਆਹ ਸਮਾਗਮ ਦੌਰਾਨ ਸਾਢੇ ਤਿੰਨ ਤੋਲੇ ਦਾ ਬਰੈਸਲੇਟ ਉਸ ਦੇ ਸਹੀ ਮਾਲਕ ਨੂੰ ਵਾਪਸ ਕਰ ਕੇ ਈਮਾਨਦਾਰੀ ਦਿਖਾ ਕੇ ਇਕ ਵੱਖਰੀ ਮਿਸਾਲ ਪੈਦਾ ਕੀਤੀ ਹੈ।
ਪੈਲੇਸ ਦੇ ਮੈਨੇਜਰ ਅੰਮ੍ਰਿਤਪਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਬਲਵੀਰ ਸਿੰਘ ਵਾਸੀ ਬੀਰੋਕੇ ਕਲਾਂ ਦੀ ਬੇਟੀ ਦੇ ਵਿਆਹ ਸਮਾਗਮ ਦੌਰਾਨ ਵਿਆਹ ਵਾਲੀ ਲੜਕੀ ਦਾ ਸੋਨੇ ਦਾ ਬਰੈਸਲੇਟ ਪੈਲੇਸ ਦੀ ਸਫਾਈ ਸੇਵਿਕਾ ਨੂੰ ਮਿਲਿਆ, ਜਿਸ ਨੂੰ ਉਸ ਨੇ ਮੇਰੇ ਕੋਲ ਜਮ੍ਹਾ ਕਰਵਾ ਦਿੱਤਾ। ਅਸੀਂ ਇਸ ਬਾਰੇ ਪਰਿਵਾਰ ਨੂੰ ਸੂਚਿਤ ਕਰ ਕੇ ਉਨ੍ਹਾਂ ਦੀ ਇਹ ਅਮਾਨਤ ਵਾਪਸ ਕੀਤੀ। ਇਸ ਈਮਾਨਦਾਰੀ ਤੋਂ ਖੁਸ਼ ਹੋ ਕੇ ਪਰਿਵਾਰ ਵੱਲੋਂ ਇਸ ਸੇਵਿਕਾ ਨੂੰ 5100 ਰੁਪਏ ਅਤੇ ਪੈਲੇਸ ਦੇ ਮਾਲਕ ਭਗਵਾਨ ਦਾਸ ਮੱਤੀ ਵਾਲਿਆਂ ਨੇ 1100 ਰੁਪਏ ਇਨਾਮ ਵਜੋਂ ਦਿੱਤੇ ਹਨ।


Related News