ਘਰ ''ਚ ਇਕੱਲੀ ਦੇਖ ਕੁੜੀ ਨੂੰ ਜ਼ਬਰਦਸਤੀ ਚੁੱਕ ਕੇ ਖੇਤਾਂ ''ਚ ਲੈ ਗਿਆ ਮੁੰਡਾ, ਕਰ ਦਿੱਤੀ ਸ਼ਰਮਨਾਕ ਕਰਤੂਤ

04/24/2017 5:27:10 PM

ਮੋਗਾ (ਅਜ਼ਾਦ) : ਮੋਗਾ ਜ਼ਿਲੇ ਦੇ ਪਿੰਡ ਦੀ ਇਕ ਲੜਕੀ ਨੇ ਪਿੰਡ ਦੇ ਹੀ ਇਕ ਲੜਕੇ ''ਤੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਮੋਗਾ ਪੁਲਸ ਵੱਲੋਂ ਪੀੜਤਾ ਦੀ ਸ਼ਿਕਾਇਤ ''ਤੇ ਦੋਸ਼ੀ ਲੜਕੇ ਸੁਖਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤਾ ਨੇ ਦੱਸਿਆ ਕਿ ਉਸਨੇ ਬਾਰ੍ਹਵੀਂ ਦੇ ਪੇਪਰ ਦਿੱਤੇ ਹੋਏ ਹਨ। ਬੀਤੀ 21 ਅਪ੍ਰੈਲ ਨੂੰ ਜਦੋਂ ਉਹ ਘਰ ''ਚ ਇਕੱਲੀ ਸੀ ਤਾਂ ਦੋਸ਼ੀ ਮੋਟਰਸਾਈਕਲ ''ਤੇ ਆਇਆ ਅਤੇ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਖੇਤਾਂ ''ਚ ਲੈ ਗਿਆ ਅਤੇ ਉਸ ਦੀ ਮਰਜ਼ੀ ਤੋਂ ਬਿਨਾਂ ਦੋ ਦਿਨ ਤੱਕ ਜਬਰ-ਜ਼ਨਾਹ ਕਰਦਾ ਰਿਹਾ। ਇਸ ਦੌਰਾਨ ਕਿਸੇ ਤਰ੍ਹਾਂ ਉਹ ਦੋਸ਼ੀ ਦੀ ਗ੍ਰਿਫਤ ''ਚੋਂ ਨਿਕਲ ਕੇ ਆਪਣੇ ਘਰ ਆਈ ਅਤੇ ਆਪਣੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪਰਿਵਾਰ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਸ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦਾ ਸਿਵਲ ਹਸਪਤਾਲ ਮੋਗਾ ''ਚ ਮੈਡੀਕਲ ਚੈੱਕਅਪ ਕਰਵਾਇਆ ਗਿਆ ਹੈ। ਡਾਕਟਰਾਂ ਨੇ ਰਿਪੋਰਟ ਜਾਂਚ ਲਈ ਲੈਬਾਰਟਰੀ ਨੂੰ ਭੇਜ ਦਿੱਤੀ ਹੈ। ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News