ਕਿਸਾਨ ਵੱਲੋਂ ਖੇਤ ''ਚ ਲਾਈ ਪਰਾਲੀ ਨੂੰ ਅੱਗ ਕਾਰਨ ਗੁੱਜਰਾਂ ਦੇ ਤਿੰਨ ਕੁੱਲ ਸੜ ਕੇ ਸੁਆਹ

10/19/2017 7:10:13 AM

ਵੈਰੋਵਾਲ,   (ਗਿੱਲ)-  ਪਿੰਡ ਖੱਖ ਵਿਖੇ ਇਕ ਕਿਸਾਨ ਵੱਲੋਂ ਆਪਣੇ ਖੇਤ 'ਚ ਪਈ ਝੋਨੇ ਦੀ ਰਹਿੰਦ-ਖੂੰਹਦ (ਪਰਾਲੀ) ਨੂੰ ਅੱਗ ਲਾਉਣ ਕਰ ਕੇ ਨੇੜੇ ਪੈਂਦੇ ਗੁੱਜਰਾਂ ਦੇ ਤਿੰਨ ਕੁੱਲ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
 ਜਾਣਕਾਰੀ ਦਿੰਦੇ ਹੋਏ ਮੱਖਣਦੀਨ ਪੁੱਤਰ ਰੋਸ਼ਨਦੀਨ, ਨਿੰਮਾ ਗੁੱਜਰ ਪੁੱਤਰ ਇਸਮਾਈਲਦੀਨ, ਮੱਖਣਦੀਨ ਪੁੱਤਰ ਸ਼ਫੀਦੀਨ ਨੇ ਦੱਸਿਆ ਕਿ ਪਿੰਡ ਖੱਖ ਦੇ ਹੀ ਵਸਨੀਕ ਗੁਰਮੇਜ ਸਿੰਘ ਪੁੱਤਰ ਭਗਤ ਸਿੰਘ ਵੱਲੋਂ ਆਪਣੇ ਖੇਤਾਂ 'ਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਈ ਹੋਈ ਸੀ ਅਤੇ ਤੇਜ਼ ਹਵਾ ਚੱਲਣ ਕਾਰਨ ਇਹ ਅੱਗ ਸਾਡੇ ਡੇਰਿਆਂ ਨੂੰ ਆ ਪਈ, ਜਿਸ ਕਾਰਨ ਸਾਡੇ ਤਿੰਨ ਕੁੱਲ, 11 ਤੋਲੇ ਸੋਨਾ, ਇਕ ਟਰਾਲੀ, ਡੰਗਰਾਂ ਦਾ ਚਾਰਾ ਅਤੇ ਘਰ ਦਾ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਦੋ ਛੋਟੇ ਪਸ਼ੂ ਵੀ ਅੱਗ ਕਾਰਨ ਝੁਲਸ ਗਏ। 
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਫਾਇਰ ਬ੍ਰਿਗੇਡ ਨੂੰ ਵੀ ਫੋਨ ਕਰਨ 'ਤੇ ਫਾਇਰ ਬ੍ਰਿਗੇਡ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਗਈ ਪਰ ਤਦ ਤੱਕ ਸਾਡਾ ਸਾਰਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਮੌਕੇ ਥਾਣਾ ਵੈਰੋਵਾਲ ਦੀ ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News