ਪਤਨੀ ਨੂੰ ਇਕੱਲੇ ਦੇਖ ਪਤੀ ਨੇ ਕੀਤਾ ਕੁਝ ਅਜਿਹਾ ਕਿ ਉਡ ਗਏ ਸਾਰਿਆਂ ਦੇ ਹੋਸ਼

08/16/2017 3:13:22 PM


ਫਿਰੋਜ਼ਪੁਰ(ਕੁਮਾਰ)—ਪਿੰਡ ਕੈਲੇਵਾਲ ਵਿਚ ਇਕ 2 ਸਾਲ ਪਹਿਲਾਂ ਵਿਆਹੀ ਲੜਕੀ ਨੂੰ ਕਥਿਤ ਰੂਪ ਵਿਚ ਦਾਜ ਵਿਚ ਕਾਰ ਨਾ ਮਿਲਣ ਦੇ ਕਾਰਨ ਮਾਰਕੁੱਟ ਕਰ ਕੇ ਸਾੜਨ ਦੀ ਕੋਸਿਸ਼ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਪਤੀ ਸਮੇਤ ਸਹੁਰੇ ਪਰਿਵਾਰ ਦੇ 5 ਮੈਂਬਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵਿਆਹੁਤਾ ਨੀਸ਼ੂ ਪਤਨੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਸੰਨ 2015 ਵਿਚ ਗੁਰਜਿੰਦਰ ਸਿੰਘ ਦੇ ਨਾਲ ਹੋਇਆ ਸੀ ਤੇ ਨਾਮਜ਼ਦ ਵਿਅਕਤੀ ਦਾਜ ਵਿਚ ਕਾਰ ਨਾ ਮਿਲਣ ਕਾਰਨ ਉਸਦੀ ਮਾਰਕੁੱਟ ਕਰਦੇ ਸਨ। 
ਸ਼ਿਕਾਇਤਕਰਤਾ ਅਨੁਸਾਰ ਉਸਦਾ ਪਤੀ ਗੁਰਜਿੰਦਰ ਸਿੰਘ ਤੇ ਸਹੁਰੇ ਪਰਿਵਾਰ ਦੇ ਮੈਂਬਰ ਕਸ਼ਮੀਰ ਸਿੰਘ, ਬਲਵਿੰਦਰ ਕੌਰ, ਸੁਖਵਿੰਦਰ ਕੌਰ ਅਤੇ ਸੁਰਿੰਦਰ ਸਿੰਘ ਨੇ ਕਥਿਤ ਰੂਪ ਵਿਚ ਉਸਦੇ ਨਾਲ ਮਾਰਕੁੱਟ ਕੀਤੀ ਅਤੇ ਉਸ 'ਤੇ ਤੇਲ ਪਾ ਕੇ ਅੱਗ ਲਾਈ, ਜਿਸ ਨਾਲ ਉਸਦੇ ਕੱਪੜੇ ਸੜ ਗਏ। ਉਨ੍ਹਾਂ ਦੱਸਿਆ ਕਿ ਵਿਆਹੁਤਾ ਨੀਸ਼ੂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਾਖਲ ਕਰਵਾਇਆ ਗਿਆ ਹੈ।


Related News