ਜੇਕਰ ਕੋਈ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਦਾ ਫੜਿਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ: ਰੋਮਾਣਾ

10/18/2017 7:04:00 PM

ਬੁਢਲਾਡਾ(ਮਨਜੀਤ)— ਜ਼ਿਲਾ ਡਿਪਟੀ ਕਮਸ਼ਿਨਰ ਆਈ. ਏ. ਐੱਸ. ਧਰਮਪਾਲ ਗੁਪਤਾ ਅਤੇ ਜ਼ਿਲਾ ਪੁਲਸ ਮੁਖੀ ਪਰਮਵੀਰ ਸਿੰਘ ਪਰਮਾਰ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪਟਾਕੇ ਵੇਚਣ ਲਈ ਮਿਥਿਆ ਹੋਇਆ ਸਥਾਨ ਰਾਮਲੀਲਾ ਗਰਾਊਂਡ ਅਤੇ ਬੀ. ਡੀ. ਪੀ. ਓ. ਦਫਤਰ ਦੇ ਗਰਾਊਂਡ ਵਿਖੇ ਹੀ ਵੇਚੇ ਜਾਣ, ਜੇਕਰ ਇਸ ਦੀ ਕੋਈ ਉਲੰਘਣਾ ਕਰੇਗਾ ਤਾਂ ਉਸ ਨਾਲ ਪੁਲਸ ਸਖਤੀ ਨਾਲ ਨਜਿੱਠੇਗੀ। ਇਹ ਸ਼ਬਦ ਥਾਣਾ ਸਿਟੀ ਦੇ ਮੁਖੀ ਬਲਵਿੰਦਰ ਸਿੰਘ ਰੋਮਾਣਾ ਨੇ ਬਾਜ਼ਾਰ ਵਿੱਚ ਗਸ਼ਤ ਕਰਨ ਦੌਰਾਨ ਦੁਕਾਨ-ਦੁਕਾਨ ਤੇ ਜਾ ਕੇ ਨਿੱਜੀ ਤੌਰ 'ਤੇ ਅਤੇ ਲਾਊਂਸਮੈਂਟ ਰਾਹੀਂ ਜਾਣਕਾਰੀ ਦਿੱਤੀ ਤਾਂ ਕਿ ਸ਼ਹਿਰ 'ਚ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਨਿਸ਼ਚਿਤ ਕੀਤੀ ਜਗ੍ਹਾ 'ਤੇ ਹੀ ਪਟਾਕੇ ਵੇਚੇ ਜਾ ਸਕਣ।  
ਥਾਣਾ ਮੁਖੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਅਣਪਛਾਤੇ ਵਿਅਕਤੀ ਜਾਂ ਵ੍ਹੀਕਲ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਸ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ। ਇਸ ਦੇ ਨਾਲ ਹੀ ਥਾਣਾ ਮੁਖੀ ਨੇ ਭੂੰਡ ਆਸ਼ਕਾਂ ਨੂੰ ਚਿਤਾਵਨੀ ਦਿੱਤੀ ਜੇਕਰ ਕੋਈ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਦਾ ਅਨਸਰ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਇਕ ਜੁੱਟ ਹੋ ਕੇ ਸਹਿਯੋਗ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਸਹਾਇਕ ਥਾਣੇਦਾਰ ਜਸਕਰਨ ਸਿੰਘ, ਸਹਾਇਕ ਥਾਣੇਦਾਰ ਗੁਰਮੇਲ ਸਿੰਘ, ਹੋਲਦਾਰ ਨਾਜਰ ਸਿੰਘ ਤੋਂ ਇਲਾਵਾ ਮਹਿਲਾ ਫੋਰਸ ਵੀ ਮੌਜੂਦ ਸੀ।


Related News