ਮੰਦਬੁੱਧੀ ਵਿਅਕਤੀ ਨੂੰ ਕੀਤਾ ਪਰਿਵਾਰ ਹਵਾਲੇ

08/15/2017 1:10:44 AM

ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ)-  ਇਕ ਮੰਦਬੁੱਧੀ ਵਿਅਕਤੀ ਨੂੰ ਥਾਣਾ ਸਦਰ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁੱਖ ਮੁਨਸ਼ੀ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਐੈੱਸ.ਐੈੱਚ.ਓ. ਗੌਰਵਵੰਸ਼ ਬੀਤੀ ਰਾਤ ਕਰੀਬ 11 ਵਜੇ ਗਸ਼ਤ ਦੌਰਾਨ ਜਦੋਂ ਪਿੰਡ ਠੀਕਰੀਵਾਲਾ 'ਚ ਪਹੁੰਚੇ ਤਾਂ ਡੇਰੇ ਦੇ ਕੋਲ ਉਨ੍ਹਾਂ ਨੂੰ ਇਕ ਵਿਅਕਤੀ ਬੈਠਾ ਮਿਲਿਆ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਿਰਫ ਇਕ ਮੋਬਾਇਲ ਨੰਬਰ ਬਾਰੇ ਜਾਣਕਾਰੀ ਦਿੱਤੀ। ਜਦੋਂ ਮੋਬਾਇਲ ਨੰਬਰ 'ਤੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਦਾ ਨਾਂ ਸੁਰਜੀਤ ਸਿੰਘ ਪੁੱਤਰ ਧਨ ਸਿੰਘ ਵਾਸੀ ਸਿਸਵਾਲਾ ਜ਼ਿਲਾ ਭਵਾਨੀ ਹਰਿਆਣਾ ਹੈ। ਬੀਤੇ ਪੰਜ-ਛੇ ਦਿਨਾਂ ਤੋਂ ਉਹ ਆਪਣੇ ਘਰੋਂ ਦਿਮਾਗ਼ੀ ਪ੍ਰੇਸ਼ਾਨੀ ਕਾਰਨ ਕਿਤੇ ਚਲਾ ਗਿਆ। ਥਾਣਾ ਪੁਲਸ ਨੇ ਉਕਤ ਮੋਬਾਇਲ ਨੰਬਰ 'ਤੇ ਸੰਪਰਕ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਸੁਰਜੀਤ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। 


Related News