ਚੋਰੀ ਦੇ ਮੋਟਰਸਾਈਕਲ ਤੇ ਨਸ਼ੀਲੇ ਕੈਪਸੂਲਾਂ ਸਣੇ 3 ਕਾਬੂ

09/21/2017 5:54:35 AM

ਤਰਨਤਾਰਨ, (ਧਰਮ ਪੰਨੂੰ)- ਥਾਣਾ ਖੇਮਕਰਨ ਦੀ ਪੁਲਸ ਪਾਰਟੀ ਜਿਸ ਦੀ ਅਗਵਾਈ ਏ. ਐੱਸ. ਆਈ. ਰਵੀ ਸ਼ੰਕਰ ਕਰ ਰਹੇ ਸਨ, ਜਦੋਂ ਇਹ ਪੁਲਸ ਪਾਰਟੀ ਗਸ਼ਤ ਦੌਰਾਨ ਅੱਡਾ ਰਤੋਕੇ ਵਿਖੇ ਪਹੁੰਚੀ ਤਾਂ ਪੁਲਸ ਨੇ ਕੁਲਵੰਤ ਸਿੰਘ ਵਾਸੀ ਰਤੋਕੇ, ਜਸਬੀਰ ਸਿੰਘ ਉਰਫ ਜੱਸਾ ਵਾਸੀ ਘਰਿਆਲਾ ਥਾਣਾ ਵਲਟੋਹਾ, ਕਰਨ ਕੁਮਾਰ ਵਾਸੀ ਖੇਮਕਰਨ ਨੂੰ ਬਿਨਾਂ ਨੰਬਰੀ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਉਂਦਿਆਂ ਨੂੰ ਰੋਕਿਆ,  ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਣ 'ਤੇ 1600 ਨਸ਼ੀਲੇ ਕੈਪਸੂਲ  ਬਰਾਮਦ ਹੋਏ ਅਤੇ ਮੋਟਰਸਾਈਕਲ ਚੋਰੀ ਦੇ ਪਾਏ ਗਏ। ਪੁਲਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।


Related News