ਬਟਾਲਾ ਦੇ ਪਾਸ਼ ਇਲਾਕੇ ''ਚ ਕੰਪਿਊਟਰ ਸ਼ੋਅ ਰੂਮ ''ਚ ਲੱਖਾਂ ਦੀ ਚੋਰੀ

01/17/2018 1:08:07 PM

ਬਟਾਲਾ (ਗੁਰਪ੍ਰੀਤ) : ਬਟਾਲਾ ਸ਼ਹਿਰ ਦੇ ਪਾਸ਼ ਇਲਾਕੇ ਸਮਾਧ ਰੋਡ 'ਤੇ ਸਥਿਤ ਅਰੁਣ ਕੰਪਿਊਟਰ ਸ਼ੋਅ ਰੂਮ 'ਚ ਚੋਰ ਲੱਖਾਂ ਰੁਪਏ ਦੇ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਚੋਰ ਕੰਪਿਊਟਰ ਸ਼ੋਅ ਦੀ ਕੰਧ ਨੂੰ ਸੰਨ੍ਹ ਲਗਾ ਕੇ ਅੰਦਰ ਦਾਖਲ ਹੋਏ ਅਤੇ ਲੱਖਾਂ ਰੁਪਏ ਦੇ ਲੈਪਟਾਪ, ਐੱਲ. ਸੀ. ਡੀ., ਕੰਪਿਊਟਰ ਆਦਿ ਸਮਾਨ ਚੋਰੀ ਕਰਕੇ ਲੈ ਗਏ।
ਚੋਰ ਜਾਂਦੇ-ਜਾਂਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਨਾਲ ਲੈ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।


Related News