ਧੂਮਧਾਮ ਨਾਲ ਮਨਾਇਆ ਜਾਵੇਗਾ ਭਗਤ ਸ਼ਾਹ ਜੀ ਦਾ 99ਵਾਂ ਜਨਮ ਦਿਹਾੜਾ

01/17/2018 5:18:38 PM

ਜਲੰਧਰ/ਨਵਾਂਸ਼ਹਿਰ— ਪਰਮਾਤਮਾ ਦੀ ਬੰਦਗੀ ਕਰਨ ਵਾਲੇ ਭਗਤ ਸ਼ਾਹ ਜੀ ਦਾ 99ਵਾਂ ਜਨਮ ਦਿਹਾੜਾ ਉਨ੍ਹਾਂ ਦੇ ਬੇਟੇ ਕਰਮਸ਼ਾਹ ਜੀ, ਪੋਤੇ ਰਾਮ ਮੂਰਤੀ ਤੇ ਰਾਜ ਕੁਮਾਰ ਸਮੇਤ ਪੂਰੇ ਪਰਿਵਾਰ ਵੱਲੋਂ ਧੂਮਧਾਮ ਨਾਲ ਬਲਾਚੌਰ ਵਿਖੇ ਪਿੰਡ ਮੰਗੁਪੁਰ 'ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਧ ਤੋਂ ਵੱਧ ਗਿਣਤੀ 'ਚ ਸੰਗਤਾਂ ਉਥੇ ਪਹੁੰਚ ਭਗਤ ਸ਼ਾਹ ਜੀ ਦਾ ਆਸ਼ਿਰਵਾਦ ਲੈਣਗੀਆਂ। ਦੱਸਣਯੋਗ ਹੈ ਕਿ ਭਗਤ ਸ਼ਾਹ ਜੀ ਦਾ ਜਨਮ ਮਾਤਾ ਪੱਖੋ ਦੀ ਕੁੱਖੋ 19 ਜਨਵਰੀ 1919 ਇ. ਨੂੰ ਪਿੰਡ ਭਗਤਾਂ ਪੁਰੀ ਚੰਦਿਆਣੀ ਕਲਾਂ ਵਿੱਚ ਹੋਇਆ। ਭਗਤ ਸ਼ਾਹ ਜੀ ਬਚਪਨ ਤੋਂ ਮੌਜ ਮਸਤੀ 'ਚ ਲੀਨ ਰਹਿੰਦੇ ਸਨ। ਭਗਤ ਸ਼ਾਹ ਜੀ ਬਚਪਨ ਪਿੰਡ 'ਚ ਬਤੀਤ ਕਰਦੇ ਹੋਏ ਜਲੰਧਰ ਵੱਲ ਤੁਰ ਪਏ ਜੋਕਿ ਪਹਿਲਾਂ ਨਕੋਦਰ ਗਏ ਅਤੇ ਫਿਰ ਨੁੱਸੀ 'ਚ ਆਏ। ਕਈ ਥਾਵਾਂ 'ਤੇ ਕੁੱਲੀਆਂ ਬਣਾ ਕੇ ਪ੍ਰਮਾਤਮਾ ਦੀ ਬੰਦਗੀ ਕਰਦੇ ਹੋਏ ਆਪਣਾ ਸਾਰਾ ਜੀਵਨ ਬਤੀਤ ਕੀਤਾ। ਕੁੱਲੀ ਵਾਲੇ ਦਰਬਾਰ ਉਨ੍ਹਾਂ ਦੇ ਹੀ ਆਸ਼ਿਰਵਾਦ ਦੇ ਨਾਲ ਚੱਲ ਰਹੇ ਹਨ।


Related News