ਸਤਿਕਾਰ ਕਮੇਟੀ ਨੇ ਪਵਿੱਤਰ ਗ੍ਰੰਥਾਂ ਸਮੇਤ ਹੋਰਨਾਂ ਮਾਮਲਿਆਂ ਦੇ ਦੋਸ਼ੀਆਂ ''ਤੇ ਸਖਤ ਕਾਰਵਾਈ ਕਰਨ ਲਈ ਡੀ. ਸੀ. ਨੂੰ ਸੌਪਿਆਂ ਮੰਗ ਪੱਤਰ

08/18/2017 3:57:26 PM

ਝਬਾਲ (ਨਰਿੰਦਰ) — ਬਾਬਾ ਬੁੱਢਾ ਸਾਹਿਬ ਜੀ ਸਤਿਕਾਰ ਕਮੇਟੀ ਝਬਾਲ ਦੇ ਸਮੂਹ ਸਿੰਘਾਂ ਵਲੋਂ ਸ਼ੁੱਕਰਵਾਰ ਨੂੰ ਮਾਰਚ ਕੱਢਿਆ ਗਿਆ। ਜਿਸ 'ਚ ਉਨ੍ਹਾਂ ਵੱਖ ਵੱਖ ਮੁੱਦਿਆਂ 'ਤੇ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਮੰਗ ਕੀਤੀ। ਜਿਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਿਨ-ਬ-ਦਿਨ ਬੇਅਦਬੀ ਕਰ ਰਹੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਮੁੱਖ ਤੌਰ 'ਤੇ ਰੱਖੀ ਗਈ ਤੇ ਇਸ ਦੇ ਨਾਲ ਹੀ ਬੱਸਾਂ, ਟ੍ਰੈਕਟਰਾਂ ਤੇ ਆਟੋ 'ਚ ਗੰਦੇ ਗਾਣੇ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਤੇ ਸਕੂਲਾਂ, ਕਾਲਜਾਂ 'ਚ ਜਾ ਰਹੀਆਂ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਵਿਅਕਤੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਇਲਾਕੇ 'ਚ ਨਸ਼ਾ ਵੇਚਣ ਵਾਲਿਆਂ 'ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਬਾਬਾ ਬੁੱਢਾ ਸਾਹਿਬ ਜੀ ਸਤਿਕਾਰ ਕਮੇਟੀ, ਝਬਾਲ ਦੇ ਸਮੂਹ ਸਿੰਘਾਂ ਨੇ ਮਿਲ ਕੇ ਇਨ੍ਹਾਂ ਸਾਰੇ ਮੁੱਦਿਆਂ 'ਤੇ ਐੱਸ. ਐੱਚ. ਓ. ਥਾਣਾ ਝਬਾਲ ਡੀ. ਸੀ. ਤੇ ਐੱਸ. ਐੱਸ. ਪੀ. ਜ਼ਿਲਾ ਤਰਨਤਾਰਨ ਨੂੰ ਮੰਗ ਪੱਤਰ ਦਿੱਤਾ।


Related News