ਲੁਧਿਆਣੇ ''ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ, ਇਸ ਵੀਡੀਓ ਨੂੰ ਦੇਖ ਕੰਬ ਉੱਠੇਗੀ ਤੁਹਾਡੀ ਵੀ ਰੂਹ

05/30/2017 1:43:07 PM

ਲੁਧਿਆਣਾ — ਇਥੋਂ ਦੇ ਸੂਫੀਆ ਚੌਕ ਇਲਾਕੇ ''ਚ ਭਿਆਨਕ ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਸਾਈਕਲ ਨਾਲ ਖਹਿ ਕੇ ਮੋਟਰਸਾਈਕਲ ਸਵਾਰ ਸੜਕ ''ਤੇ ਡਿੱਗ ਗਿਆ, ਜਿਸ ਦੇ ਸਿਰ ਨੂੰ ਕੁਚਲਦੇ ਹੋਏ ਸਾਹਮਣੇ ਤੋਂ ਆ ਰਹੀ ਕਾਰ ਤੇਜ਼ ਰਫਤਾਰ ਨਾਲ ਨਿਕਲ ਗਈ। ਮ੍ਰਿਤਕ ਦੀ ਪਹਿਚਾਣ ਸੰਨੀ ਪੁੱਤਰ ਪੱਪੂ ਵਜੋਂ ਹੋਈ ਹੈ। ਲੋਕਾਂ ਵਲੋਂ ਲਾਸ਼ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਕਾਰ ਸਵਾਰ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related News