ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ, ਨੌਜਵਾਨ ਦੀ ਮੌਤ

06/26/2017 7:45:57 AM

ਪਟਿਆਲਾ  (ਜੋਸਨ) - ਪਟਿਆਲਾ-ਚੀਕਾ ਸਟੇਟ ਹਾਈਵੇ 'ਤੇ ਪਿੰਡ ਮਰਦਾਂਹੇੜੀ ਤੋਂ ਪਹਿਲਾਂ ਆਉਂਦੇ ਮੋੜ 'ਤੇ ਇਕ ਸਵਿਫਟ ਕਾਰ ਦਰੱਖਤ ਨਾਲ ਟਕਰਾਅ ਗਈ। ਹਾਦਸੇ 'ਚ ਕਾਰ ਚਾਲਕ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਜੋਤ (33) ਪੁੱਤਰ ਪਰਮਜੀਤ ਸਿੰਘ ਪਿੰਡ ਨੈਣ ਖੁਰਦ ਆਪਣੀ ਸਵਿਫਟ ਕਾਰ ਪੀ ਬੀ-11ਬੀ ਟੀ-4640 'ਚ ਬਲਬੇੜਾ ਸਾਈਡ ਵੱਲੋਂ ਆਪਣੇ ਪਿੰਡ ਨੈਣ ਖੁਰਦ ਵੱਲ ਜਾ ਰਿਹਾ ਸੀ। ਪਿੰਡ ਮਰਦਾਂਹੇੜੀ ਤੋਂ ਪਹਿਲਾਂ ਆਉਂਦੇ ਮੋੜ 'ਤੇ ਗੱਡੀ ਦੀ ਰਫਤਾਰ ਤੇਜ਼ ਹੋਣ ਕਾਰਨ ਆਪਣਾ ਸੰਤੁਲਨ ਗੁਆ ਬੈਠਾ। ਕਾਰ ਇਕ ਦਰੱਖਤ ਨਾਲ ਜਾ ਟਕਰਾਈ। ਅਮਨਜੋਤ ਨੂੰ ਬਲਬੇੜਾ ਪੁਲਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਮੌਕੇ 'ਤੇ ਚੁੱਕ ਕੇ ਰਜਿੰਦਰਾ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਉਹ ਦਮ ਤੋੜ ਗਿਆ। ਅਮਨਜੋਤ ਦੇ 2 ਛੋਟੇ ਬੱਚੇ ਹਨ ਅਤੇ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ।


Related News