7 ਭਗੌੜੇ ਦੋਸ਼ੀ ਗ੍ਰਿਫ਼ਤਾਰ

07/17/2017 6:17:07 AM

ਹੁਸ਼ਿਆਰਪੁਰ, (ਅਸ਼ਵਨੀ)- ਭਗੌੜਾ ਐਲਾਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਸ ਨੇ 6 ਹੋਰ ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੇ ਦੱਸਿਆ ਕਿ 2003 'ਚ ਅਗਵਾ ਦੀ ਇਕ ਘਟਨਾ ਸਬੰਧੀ ਪੁਲਸ ਨੇ ਇਕ ਭਗੌੜੇ ਵਿਅਕਤੀ ਬਲਵਿੰਦਰ ਕੁਮਾਰ ਉਰਫ ਰੇਲਾ ਪੁੱਤਰ ਪ੍ਰਕਾਸ਼ ਚੰਦ ਵਾਸੀ ਅਟੱਲਗੜ੍ਹ ਥਾਣਾ ਮੁਕੇਰੀਆਂ ਨੂੰ ਧਾਰਾ 363, 366-34 ਅਧੀਨ 31 ਦਸੰਬਰ 2003 ਨੂੰ ਦਰਜ ਕੇਸ ਸਬੰਧੀ ਗ੍ਰਿਫ਼ਤਾਰ ਕੀਤਾ।
ਪੀ. ਓ. ਸਟਾਫ਼ ਹੁਸ਼ਿਆਰਪੁਰ ਦੇ ਅਧਿਕਾਰੀਆਂ ਨੇ ਰਮੇਸ਼ ਕੁਮਾਰ ਉਰਫ ਰੂਬੀ ਪੁੱਤਰ ਜੈਗੋਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਉਸ ਨੂੰ 27 ਜੁਲਾਈ 2010 ਨੂੰ ਚੋਰੀ ਦੀ ਘਟਨਾ ਸਬੰਧੀ ਦਰਜ ਮਾਮਲੇ 'ਚ ਧਾਰਾ 299 ਅਧੀਨ ਭਗੌੜਾ ਐਲਾਨਿਆ ਗਿਆ ਸੀ।
ਐੱਸ. ਐੱਸ. ਪੀ. ਅਨੁਸਾਰ ਥਾਣਾ ਮੇਹਟੀਆਣਾ ਦੀ ਪੁਲਸ ਨੇ ਇਕ ਪ੍ਰਾਈਵੇਟ ਇਸਤਗਾਸਾ 'ਚ ਅਦਾਲਤ ਵੱਲੋਂ ਸੀ. ਆਰ. ਪੀ. ਸੀ. ਦੀ ਧਾਰਾ 299 ਅਧੀਨ ਭਗੌੜਾ ਐਲਾਨੇ ਦੋਸ਼ੀ ਰਾਮ ਰਤਨ ਪੁੱਤਰ ਤੁਲਸੀ ਰਾਮ ਨੂੰ ਗ੍ਰਿਫ਼ਤਾਰ ਕੀਤਾ। ਪੀ². ਓ. ਸਟਾਫ਼ ਨੇ ਅਭਿਸ਼ੇਕ ਪੁੱਤਰ ਰਮੇਸ਼ ਨੂੰ ਲੜਾਈ-ਝਗੜੇ ਦੀ ਘਟਨਾ ਸਬੰਧੀ ਧਾਰਾ 324, 325 ਅਧੀਨ 22 ਅਗਸਤ 2012 ਨੂੰ ਦਰਜ ਕੇਸ 'ਚ ਗ੍ਰਿਫ਼ਤਾਰ ਕੀਤਾ। ਸੀ. ਆਈ. ਏ. ਸਟਾਫ਼ ਨੇ ਸ਼ੇਰੂ ਪੁੱਤਰ ਕਾਸਮਦੀਨ ਵਾਸੀ ਪਿੰਡ ਮੁਦੇ ਥਾਣਾ ਸੁਜਾਨਪੁਰ ਜ਼ਿਲਾ ਪਠਾਨਕੋਟ ਨੂੰ ਚੋਰੀ ਦੀ ਘਟਨਾ ਸਬੰਧੀ ਗ੍ਰਿਫ਼ਤਾਰ ਕੀਤਾ। ਥਾਣਾ ਚੱਬੇਵਾਲ ਦੀ ਪੁਲਸ ਨੇ ਦੋਸ਼ੀ ਵਿਰੁੱਧ ਇਹ ਕੇਸ 22 ਅਗਸਤ 2012 ਨੂੰ ਦਰਜ ਕੀਤਾ ਸੀ। ਥਾਣਾ ਗੜ੍ਹਦੀਵਾਲਾ ਦੀ ਪੁਲਸ ਨੇ ਲੁੱਟ-ਖੋਹ ਦੀ ਘਟਨਾ ਸਬੰਧੀ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਜੌਹਲਾਂ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਵਿਰੁੱਧ ਪੁਲਸ ਨੇ ਧਾਰਾ 379-ਬੀ ਅਧੀਨ ਕੇਸ ਦਰਜ ਕੀਤਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਸਾਰੇ ਗ੍ਰਿਫ਼ਤਾਰ ਭਗੌੜੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਨ੍ਹਾਂ ਸਾਰਿਆਂ ਨੂੰ ਅਦਾਲਤ ਦੇ ਆਦੇਸ਼ 'ਤੇ ਕੇਂਦਰੀ ਜੇਲ ਭੇਜ ਦਿੱਤਾ ਗਿਆ। 
ਸ਼ਾਮਚੁਰਾਸੀ, (ਚੁੰਬਰ)-ਪੁਲਸ ਵੱਲੋਂ ਇਕ ਭਗੌੜੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਥਾਣਾ ਬੁੱਲ੍ਹੋਵਾਲ ਦੇ ਹੌਲਦਾਰ ਬਲਜੀਤ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਭਗੌੜੇ ਰਾਕੇਸ਼ ਕੁਮਾਰ ਪੁੱਤਰ ਜੈਪਾਲ ਸਿੰਘ ਨਵੀਂ ਆਬਾਦੀ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ।


Related News