ਜ਼ਹਿਰੀਲੀ ਦਵਾਈ ਨਿਗਲਣ ਨਾਲ 2 ਦੀ ਮੌਤ

09/22/2017 6:55:49 AM

ਹੁਸ਼ਿਆਰਪੁਰ, (ਜ.ਬ.)- ਜ਼ਹਿਰੀਲੀ ਦਵਾਈ ਨਿਗਲ ਲੈਣ ਨਾਲ ਦੋ ਵੱਖ-ਵੱਖ ਮਾਮਲਿਆਂ 'ਚ 2 ਔਰਤਾਂ ਦੀ ਮੌਤ ਹੋ ਗਈ।
ਥਾਣਾ ਸਦਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਓਮ ਪ੍ਰਕਾਸ਼ ਵਾਸੀ ਬਜਵਾੜਾ ਨੇ ਦੱਸਿਆ ਕਿ ਉਸ ਦੀ ਬੇਟੀ ਅੰਜੂ ਬਾਲਾ (30) ਦਾ ਵਿਆਹ ਸੰਦੀਪ ਕੁਮਾਰ ਪੁੱਤਰ ਸੋਹਣ ਲਾਲ ਨਾਲ ਹੋਇਆ ਸੀ। 10 ਸਤੰਬਰ ਨੂੰ ਉਸ ਦੀ ਲੜਕੀ ਸਹੁਰੇ ਘਰ 'ਚ ਬੇਹੋਸ਼ ਹੋ ਗਈ। ਬੇਹੋਸ਼ੀ ਦੀ ਹਾਲਤ 'ਚ ਉਸ ਦੇ ਪਤੀ ਸੰਦੀਪ ਨੇ ਉਸ ਨੂੰ ਨਜ਼ਦੀਕੀ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ। ਗੰਭੀਰ ਹਾਲਤ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਸੀ, ਜਿਥੇ ਰਾਤ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕਾ ਆਪਣੇ ਪਿੱਛੇ 10 ਮਹੀਨੇ ਦੀ ਬੇਟੀ ਛੱਡ ਗਈ ਹੈ। 
ਇਸ ਤਰ੍ਹਾਂ ਇਸੇ ਪਿੰਡ ਦੀ ਵਾਸੀ ਪਰਮਜੀਤ ਕੌਰ ਪਤਨੀ ਬਲਵੀਰ ਸਿੰਘ ਦੀ ਕੋਈ ਜ਼ਹਿਰੀਲੀ ਦਵਾਈ ਨਿਗਲਣ ਨਾਲ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਸੋਹਣ ਲਾਲ ਨੇ ਥਾਣਾ ਬੁੱਲ੍ਹੋਵਾਲ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦੀ ਬੇਟੀ ਪਰਮਜੀਤ ਕੌਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਬੀਤੀ ਰਾਤ ਉਸ ਨੇ ਘਰ 'ਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ। ਹਸਪਤਾਲ ਲਿਆਉਣ 'ਤੇ ਉਸ ਨੇ ਦਮ ਤੋੜ ਦਿੱਤਾ। ਦੋਵਾਂ ਹੀ ਮਾਮਲਿਆਂ 'ਚ ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੰਚਨਾਮੇ ਤਿਆਰ ਕਰ ਕੇ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ।


Related News