ਅੱਤਵਾਦ ਨੇ ਪੰਜਾਬ ਦੀ ਸਿਆਸਤ ਨੂੰ ਕੀਤਾ ਸੀ ਬੁਰੀ ਤਰ੍ਹਾਂ ਪ੍ਰਭਾਵਿਤ

12/21/2016 12:31:50 PM

ਜਲੰਧਰ (ਰਾਕੇਸ਼ ਬਹਿਲ) : ਲੱਗਭਗ ਦੋ ਦਹਾਕਿਆਂ ਤੱਕ ਪੰਜਾਬ ਨੇ ਅੱਤਵਾਦ ਦਾ ਕਹਿਰ ਝੱਲਿਆ ਪਰ ਜਿਥੋਂ ਤੱਕ ਪੰਜਾਬ ਵਿਚ ਚੋਣਾਂ ਦੀ ਗੱਲ ਹੈ ਤਾਂ ਪੰਜਾਬੀਆਂ ਨੇ 1992 ਨੂੰ ਛੱਡ ਕੇ ਬਾਕੀ ਸਾਰੀਆਂ ਚੋਣਾਂ ਵਿਚ 64 ਫੀਸਦੀ ਤੋਂ ਵੱਧ ਵੋਟਾਂ ਪਾਈਆਂ। 92 ਦੀਆਂ ਚੋਣਾਂ ਵਿਚ ਅਕਾਲੀਆਂ ਨੇ  ਹਿੱਸਾ ਨਹੀਂ ਲਿਆ ਸੀ, ਉਦੋਂ ਵੋਟ ਫੀਸਦੀ 23.82 ਰਿਹਾ ਸੀ। ਸਭ ਤੋਂ ਵੱਧ  ਵੋਟ ਫੀਸਦੀ 2012 ਵਿਚ ਹੋਈਆਂ ਚੋਣਾਂ ''ਚ 78.20 ਫੀਸਦੀ ਰਹੀ।
ਸਾਰੀਆਂ ਪਾਰਟੀਆਂ ਦੇ ਆਗੂ ਅੱਤਵਾਦੀਆਂ ਦਾ ਨਿਸ਼ਾਨਾ ਬਣੇ। ਜਿੱਥੇ ਕਾਂਗਰਸ ਨੇ ਆਪਣਾ ਇਕ ਮੁੱਖ ਮੰਤਰੀ ਗੁਆਇਆ, ਉਥੇ ਭਾਜਪਾ ਤੇ ਖੱਬੇਪੱਖੀ ਪਾਰਟੀਆਂ ਦੇ ਕਈ ਆਗੂਆਂ  ਦੀ ਵੀ ਅੱਤਵਾਦੀਆਂ ਨੇ ਹੱਤਿਆ ਕੀਤੀ। ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਆਗੂ ਵੀ ਅੱਤਵਾਦ ਦੇ ਸ਼ਿਕਾਰ ਹੋਏ। ਅੱਤਵਾਦ ਦਾ ਦੌਰ 1980 ਤੋਂ 1995 ਤੱਕ ਰਿਹਾ। ਕਰੀਬ 15 ਸਾਲ ਦੇ ਇਸ ਦੁਖਦਾਇਕ ਸਮੇਂ ਨੂੰ ਜਿਥੇ ਕੁਝ ਆਗੂ ਹਵਾ ਦੇਣ ਵਾਲੇ ਵੀ ਹੋਏ, ਉਥੇ ਕਈ ਆਗੂਆਂ ਦੀਆਂ ਹੱਤਿਆਵਾਂ ਵੀ ਹੋਈਆਂ। ਕੁਝ ਵੱਡੀਆਂ ਹੱਤਿਆਵਾਂ ਅਜਿਹੀਆਂ ਹੋਈਆਂ, ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਅੱਤਵਾਦ ਕਾਰਨ ਕਈ ਤਰ੍ਹਾਂ ਦੇ ਸਿਆਸੀ ਸਮੀਕਰਣ ਬਦਲੇ ਹਨ। 
ਉਂਝ ਫਸਾਦ ਦੀ ਸ਼ੁਰੂਆਤ 1978 ''ਚ ਹੀ ਹੋ ਗਈ ਸੀ। ਉਸ ਦੇ ਬਾਅਦ 24 ਅਪ੍ਰੈਲ 1980 ਨੂੰ ਨਿਰੰਕਾਰੀ ਸੰਤ ਗੁਰਬਚਨ ਸਿੰਘ ਦੀ ਹੱਤਿਆ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ। ਇਸ ਤਰ੍ਹਾਂ ਪੰਜਾਬ ''ਚ ਅੱਤਵਾਦ ਦਾ ਸ਼ੁਰੂ ਹੋਇਆ ਖੂਨੀ ਦੌਰ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਤੱਕ ਜਾਰੀ ਰਿਹਾ। ਉਂਝ ਕਈ ਤਰ੍ਹਾਂ ਦੇ ਮੋਰਚਿਆਂ ਦੌਰਾਨ ਵੀ ਖੂਨ-ਖਰਾਬਾ ਹੋਇਆ। ਹਾਲਾਤ ਕੁਝ ਅਜਿਹੇ ਬਣੇ ਕਿ ਅਕਾਲੀਆਂ ਦੇ ਕੁਝ ਅੰਦੋਲਨ ਅੱਤਵਾਦੀਆਂ ਦੇ ਹੱਥ ''ਚ ਆ ਗਏ, ਜਿਸ ਨਾਲ ਸਥਿਤੀ ਹੋਰ ਖਰਾਬ ਹੋਈ। ਮੌਟੇ ਤੌਰ ''ਤੇ 1980 ''ਚ ਕਾਂਗਰਸ ਸਰਕਾਰ ਸੀ ਤੇ ਸਿਆਸੀ ਕਾਰਨਾਂ ਕਰਕੇ ਭਿੰਡਰਾਂਵਾਲੇ ਨੂੰ ਲੈ ਕੇ ਦਿੱਲੀ ਦੀ ਕਾਂਗਰਸ ਸਰਕਾਰ ਹੁੰਦੇ ਹੋਏ ਵੀ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਿਫਾਰਿਸ਼ ਕਰਨੀ ਪਈ ਸੀ। ਰਾਸ਼ਟਰਪਤੀ ਸ਼ਾਸਨ ਇਥੇ ਅਕਤੂਬਰ  ਨੂੰ ਲਾਇਆ ਗਿਆ।
ਅੱਤਵਾਦ ਦੇ ਦੌਰ ''ਚ ਕਾਂਗਰਸ ਦਾ ਇਹ ਆਖਰੀ ਸ਼ਾਸਨ ਸੀ ਤੇ ਉਸ ਦੇ ਬਾਅਦ ਪਾਰਟੀ 1992 ''ਚ ਸੱਤਾ ''ਚ ਆ ਸਕੀ। ਇਸ ਵਿਚ ਅੱਤਵਾਦ ਸਿਖਰ ''ਤੇ ਰਿਹਾ ਤੇ ਚਰਚਾ ''ਚ ਕੋਈ ਪਾਰਟੀ ਰਹੀ ਤਾਂ ਮਹਿਜ਼ ਅਕਾਲੀ ਦਲ ਹੀ। ਅਜਿਹੇ ''ਚ ਕਹਿ ਸਕਦੇ ਹਾਂ ਕਿ ਅੱਤਵਾਦ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਰੱਖਿਆ। ਇਹ ਵੱਖਰੀ ਗੱਲ ਹੈ ਕਿ ਪੰਜਾਬ ਤੋਂ ਅੱਤਵਾਦ ਦਾ ਸਫਾਇਆ ਵੀ ਕਾਂਗਰਸ ਨੇ ਹੀ ਕੀਤਾ। ਬਲੂ ਸਟਾਰ ਆਪ੍ਰੇਸ਼ਨ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਹੋਈ ਅਤੇ ਸਿੱਖ ਵਿਰੋਧੀ ਦੰਗਿਆਂ ਨੇ ਇਥੋਂ ਦੇ ਮਾਹੌਲ ਨੂੰ ਹੋਰ ਖਰਾਬ ਕਰ ਦਿੱਤਾ। ਉਸ ਤੋਂ ਬਾਅਦ ਕੱਟੜਵਾਦ ਤੇ ਹਿੰਸਾ ਦੇ ਕਾਰਨ ਇਕ ਤਰ੍ਹਾਂ ਦੀ ਅਰਾਜਕਤਾ ਵਾਲਾ ਮਾਹੌਲ ਰਿਹਾ। ਇਹ ਅੱਤਵਾਦ ਦਾ ਹੀ ਨਤੀਜਾ ਰਿਹਾ ਕਿ ਰਾਜੀਵ-ਲੌਂਗੋਵਾਲ ਸਮਝੌਤੇ ਕਾਰਨ ਦੇਸ਼ ਭਰ ''ਚ ਚਰਚਾ ''ਚ ਆਏ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 21 ਅਗਸਤ, 1985 ਨੂੰ ਸ਼ੇਰਪੁਰ ਪਿੰਡ ''ਚ ਹੱਤਿਆ ਕਰ ਦਿੱਤੀ ਗਈ। ਲੌਂਗੋਵਾਲ ਅਜਿਹੇ ਅਕਾਲੀ ਨੇਤਾ ਸਨ, ਜਿਨ੍ਹਾਂ ਨੇ ਕਈ ਅੰਦੋਲਨਾਂ ਦੀ ਅਗਵਾਈ ਕੀਤੀ ਸੀ। ਇਹ ਉਹ ਦੌਰ ਸੀ ਜਿਸ ਸਮੇਂ ਲੌਂਗੋਵਾਲ ਅਕਾਲੀ ਦਲ ਦੇ ਮੁਖੀ ਸਨ। ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਅੱਤਵਾਦ ਨਾਲ ਨਜਿੱਠਣ ਲਈ ਇਕ ਮਹੱਤਵਪੂਰਨ ਕੋਸ਼ਿਸ਼ ਮੰਨਿਆ ਗਿਆ ਸੀ। ਉਧਰ ਰਾਜਨੀਤਿਕ ਤੌਰ ''ਤੇ ਉਨ੍ਹਾਂ ਦੀ ਹੀ ਪਾਰਟੀ ਦੇ 2 ਆਗੂਆਂ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਨੇ ਇਸ ਸਮਝੌਤੇ ਦਾ ਵਿਰੋਧ ਕੀਤਾ ਸੀ। ਕੁਝ ਹੋਰ ਸੰਗਠਨਾਂ ਨੇ ਵੀ ਇਸ ਦਾ ਵਿਰੋਧ ਕੀਤਾ। ਬਾਅਦ ''ਚ ਅੱਤਵਾਦੀਆਂ ਨੇ ਲੌਂਗੋਵਾਲ ਦੀ ਹੱਤਿਆ ਕਰ ਦਿੱਤੀ।  

Babita Marhas

News Editor

Related News