4 ਮਹੀਨੇ ਦੇ ਬੱਚੇ ਨੂੰ ਰੋਂਦਾ ਹੋਇਆ ਛੱਡ ਔਰਤ ਨੇ ਲਾਈ ਫਾਂਸੀ, ਸੁਸਾਈਡ ਨੋਟ ''ਚ ਲਿਖੀ ਆਪਬੀਤੀ

04/21/2017 1:30:58 PM

ਜੈਪੁਰ— ਇੱਥੇ ਇਕ ਔਰਤ ਨੇ ਪਤੀ ਤੋਂ ਪਰੇਸ਼ਾਨ ਹੋ ਕੇ ਵੀਰਵਾਰ ਨੂੰ ਆਪਣੇ ਕਮਰੇ ''ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਮੌਕੇ ''ਤੇ ਪੁੱਜ ਕੇ ਵੈਸ਼ਾਲੀ ਨਗਰ ਥਾਣਾ ਪੁਲਸ ਨੇ ਲਾਸ਼ ਨੂੰ ਕਬਜ਼ੇ ''ਚ ਲੈ ਕੇ ਹਸਪਤਾਲ ''ਚ ਰੱਖਵਾਇਆ। ਗੋਪਾਲਨਗਰ ਖਾਤੀਪੁਰਾ ''ਚ ਰਹਿਣ ਵਾਲੀ 26 ਸਾਲਾ ਪਵਨ ਕੰਵਰ ਨੇ 4 ਮਹੀਨੇ ਦੇ ਬੱਚੇ ਨੂੰ ਰੌਂਦਾ ਛੱਡ ਵੀਰਵਾਰ ਨੂੰ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਜਾਣਕਾਰੀ ਪੁਲਸ ਨੂੰ ਸਵੇਰੇ ਕਰੀਬ 10 ਵਜੇ ਮਿਲੀ। ਜਾਂਚ ਅਧਿਕਾਰੀ ਐੱਸ.ਆਈ. ਘਨਸ਼ਾਮ ਨੇ ਦੱਸਿਆ ਕਿ ਔਰਤ ਕੋਲੋਂ ਇਕ ਸੁਸਾਈਡ ਨੋਟ ਮਿਲਿਆ। ਇਸ ''ਚ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਪਰੇਸ਼ਾਨ ਕਰਨ ਦੀ ਗੱਲ ਲਿਖੀ ਹੈ। ਔਰਤ ਦਾ ਸਹੁਰਾ ਪਰਿਵਾਰ ਝੁੰਝੁਨੂੰ ''ਚ ਹੈ। ਸੁਸਾਈਡ ਨੋਟ ਦੇ ਆਧਾਰ ''ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਔਰਤ ਨੇ ਰੱਸੀ ਨਾਲ ਫਾਹਾ ਲਾਇਆ ਹੈ। ਉਸ ਦਾ ਸਾਲ ਭਰ ਪਹਿਲਾਂ ਹੀ ਦੀਪੇਂਦਰ ਨਾਲ ਵਿਆਹ ਹੋਇਆ ਸੀ।


Disha

News Editor

Related News