ਤਿੰਨ ਬੱਚਿਆਂ ਦੀ ਮਾਂ ਨੂੰ ਬੇਟੇ ਦੀ ਉਮਰ ਦੇ ਵਿਅਕਤੀ ਨਾਲ ਹੋਈ ਫਰਾਰ

08/10/2017 6:41:34 PM

ਹਰਿਦੁਆਰ— ਤਿੰਨ ਬੱਚਿਆਂ ਦੀ ਮਾਂ ਨੂੰ ਆਪਣੇ ਬੇਟੇ ਦੇ ਉਮਰ ਦੇ ਵਿਅਕਤੀ ਨਾਲ ਪਿਆਰ ਹੋ ਗਿਆ ਅਤੇ ਉਹ ਘਰ ਛੱਡ ਕੇ ਚਲੀ ਗਈ। ਮਾਮਲਾ ਪੁਲਸ ਤੱਕ ਪੁੱਜਾ ਤਾਂ ਉਹ ਪ੍ਰੇਮੀ ਨਾਲ ਰਹਿਣ ਦੀ ਜਿੱਦ 'ਤੇ ਅੜ ਗਈ। ਇਸ ਨਾਲ ਪੁਲਸ ਵੀ ਉਲਝਨ 'ਚ ਪੈ ਗਈ। ਮਾਮਲਾ ਲਾਲਡਾਂਗ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਵੱਡਾ ਬੇਟਾ 22 ਸਾਲਾ, ਦੂਜਾ 15 ਸਾਲਾ ਹੈ। ਉਸਦੀ 13 ਸਾਲਾ ਦੀ ਹੈ। ਇਸ ਔਰਤ ਦੇ ਬੇਟੇ ਤੋਂ ਇਕ ਸਾਲ ਘੱਟ ਉਮਰ ਦੇ ਵਿਅਕਤੀ ਨਾਲ ਪ੍ਰੇਮ ਹੋ ਗਿਆ ਅਤੇ ਉਹ ਉਸ ਨਾਲ ਘਰ ਛੱਡਣ ਲਈ ਤਿਆਰ ਹੈ। ਔਰਤ ਦਾ ਪਤੀ ਚੰਡੀਗਡ 'ਚ ਇਕ ਹੋਟਲ 'ਚ ਨੌਕਰੀ ਕਰਦਾ ਹੈ। ਬੁੱਧਵਾਰ ਨੂੰ ਉਸ ਨੇ ਸ਼ਯਾਮਪੁਰ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਪਤਨੀ ਕਿਸੇ ਵਿਅਕਤੀ ਨਾਲ 7 ਅਗਸਤ ਨੂੰ ਫਰਾਰ ਹੋ ਗਈ। ਇਸ 'ਤੇ ਪੁਲਸ ਨੇ ਔਰਤ ਨੂੰ ਫੋਨ ਕਰਕੇ ਸ਼ਯਾਮਪੁਰ ਥਾਣੇ ਬੁਲਾਇਆ। ਔਰਤ ਨੇ ਥਾਣੇ ਪੁੱਜ ਕੇ ਪੁਲਸ ਨੂੰ ਦੱਸਿਆ ਕਿ ਕਾਸ਼ੀਪੁਰ ਵਾਸੀ ਇਕ ਵਿਅਕਤੀ ਨਾਲ ਪਿਆਰ ਕਰਦੀ ਹੈ ਅਤੇ ਉਸ ਨਾਲ ਰਹਿਣਾ ਚਾਹੁੰਦੀ ਹੈ। ਪੁਲਸ ਅਤੇ ਪਰਿਵਾਰਕ ਮੈਂਬਰਾਂ ਦੇ ਸਮਝਾਉਣ ਦੇ ਬਾਵਜੂਦ ਔਰਤ ਪ੍ਰੇਮੀ ਨਾਲ ਜਾਣ ਲਈ ਅੜੀ ਰਹੀ। ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਭੈਣ ਸਿਡਕੁਲ ਸਥਿਤ ਇਕ ਕੰਪਨੀ 'ਚ ਨੌਕਰੀ ਕਰਦੀ ਹੈ। ਉਹ ਆਪਣੀ ਭੈਣ ਨੂੰ ਅਕਸਰ ਮਿਲਣ ਲਈ ਉਥੇ ਜਾਂਦੀ ਸੀ। ਪ੍ਰੇਮੀ ਵੀ ਉਸੀ ਕੰਪਨੀ 'ਚ ਨੌਕਰੀ ਕਰਦਾ ਹੈ। ਇਸ ਵਿਚਕਾਰ ਦੋਹਾਂ ਦੀ ਦੋਸਤੀ ਪਿਆਰ 'ਚ ਬਦਲ ਗਈ। ਪੁਲਸ ਸ਼ਯਾਮਪੁਰ ਕੋਤਵਾਲ ਪ੍ਰਦੀਪ ਮਿਸ਼ਰਾ ਨੇ ਦੱਸਿਆ ਕਿ ਦੋਹਾਂ ਦੇ ਬਿਆਨ ਦਰਜ ਕਰਕੇ ਕੋਰਟ 'ਚ ਭੇਜ ਦਿੱਤਾ ਹੈ।


Related News