ਭਾਜਪਾ ਵਿਧਾਇਕ ਨੇ ਔਰਤ ਨੂੰ ਪੁੱਛਿਆ, ਕੀ 2 ਬੱਚੇ ਇਕੱਠੇ ਪੈਦਾ ਕਰ ਸਕਦੀ ਹੈਂ?

05/30/2017 12:05:32 PM

ਬਸਤੀ— ਗੋਰਖਪੁਰ ਤੋਂ ਭਾਜਪਾ ਵਿਧਾਇਕ ਰਾਧਾ ਮੋਹਨ ਦਾਸ ਅਗਰਵਾਲ ਇਕ ਔਰਤ 'ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਫਿਰ ਤੋਂ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਰਾਧਾ ਮੋਹਨ ਦਾਸ ਗੋਰਖਪੁਰ 'ਚ ਮਹਿਲਾ ਆਈ.ਪੀ.ਐੱਸ. ਚਾਰੂ ਨਿਗਮ ਨਾਲ ਗਲਤ ਵਤੀਰਾ ਕਰਨ ਦੇ ਦੋਸ਼ 'ਚ ਆਲੋਚਨਾ ਝੱਲ ਚੁਕੇ ਹਨ। ਭਾਜਪਾ ਵਿਧਾਇਕ ਰਾਧਾ ਮੋਹਨ ਦਾਸ ਸੋਮਵਾਰ ਨੂੰ ਸੰਤਕਬੀਰ ਨਗਰ ਜ਼ਿਲੇ ਦੇ ਮਗਹਰ 'ਚ ਪੁੱਜੇ ਸਨ। ਇਸ ਦੌਰਾਨ ਔਰਤ ਨੇ ਉਨ੍ਹਾਂ ਤੋਂ ਸਰਕਾਰੀ ਘਰ ਦੀ ਮੰਗ ਕੀਤੀ। ਇਸ 'ਤੇ ਵਿਧਾਇਕ ਨੇ ਇਕ ਔਰਤ ਨੂੰ ਪੁੱਛਿਆ,''ਤੇਰੇ ਕਿੰਨੇ ਬੱਚੇ ਹਨ? ਔਰਤ ਨੇ ਦੱਸਿਆ ਕਿ ਉਸ ਦੇ 2 ਬੱਚੇ ਹਨ। ਇਸ ਤੋਂ ਬਾਅਦ ਰਾਧਾ ਮੋਹਨ ਨੇ ਔਰਤ ਤੋਂ ਫਿਰ ਪੁੱਛਿਆ,''ਤੂੰ ਦੋ ਬੱਚਿਆਂ ਨੂੰ ਇਕੱਠੇ ਪੈਦਾ ਕੀਤਾ ਸੀ ਜਾਂ ਇਕ-ਇਕ ਕਰ ਕੇ?''
ਇਹ ਸਵਾਲ ਸੁਣ ਕੇ ਭੀੜ 'ਚ ਖੜ੍ਹੀ ਔਰਤ ਸ਼ਰਮਿੰਦਗੀ ਨਾਲ ਬੋਲੀ ਇਕ-ਇਕ ਕਰ ਕੇ। ਵਿਧਾਇਕ ਨੇ ਕਿਹਾ ਕਿ ਜਦੋਂ 2 ਬੱਚੇ ਇਕੱਠੇ ਪੈਦਾ ਨਹੀਂ ਹੋ ਸਕਦੇ ਤਾਂ ਘਰ ਇਕੱਠੇ ਕਿਵੇਂ ਮਿਲ ਸਕਦਾ ਹੈ। ਇਸ ਤੋਂ ਬਾਅਦ ਵਿਧਾਇਕ ਨੇ ਕਿਹਾ ਕਿ ਘਰ ਲਈ ਥੋੜ੍ਹਾ ਇੰਤਜ਼ਾਰ ਕਰੋ, 2022 ਤੱਕ ਵਾਰੀ-ਵਾਰੀ ਸਾਰਿਆਂ ਨੂੰ ਘਰ ਮਿਲ ਜਾਵੇਗਾ। ਉੱਥੇ ਹੀ ਮਾਮਲਾ ਤੂਲ ਫੜਨ ਤੋਂ ਬਾਅਦ ਵਿਧਾਇਕ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਰਾਜਨੀਤੀ 'ਚ ਜੇਕਰ ਸੰਵਾਦਹੀਣਤਾ ਹੈ ਤਾਂ ਤੁਸੀਂ ਆਪਣੀਆਂ ਗੱਲਾਂ ਜਨਤਾ ਤੱਕ ਨਹੀਂ ਪਹੁੰਚਾ ਸਕਦੇ ਹਨ। ਬਹੁਤ ਆਮ ਤਰੀਕੇ ਨਾਲ ਲੋਕਾਂ ਨੂੰ ਸਮਝਾਉਣਾ ਪੈਂਦਾ ਹੈ, ਇਹ ਹਾਸੇ-ਮਜ਼ਾਕ ਦੇ ਉਦਾਹਰਣ ਹਨ। ਇਸ ਨੂੰ ਟੇਢਾ ਕਰ ਕੇ ਦੇਖਣ ਦੀ ਲੋੜ ਨਹੀਂ।


Related News