ਅੱਤਵਾਦ ਨੂੰ ਲੈ ਕੇ ਸੁਸ਼ਮਾ ਨੇ ਪਾਕਿਸਤਾਨ ''ਤੇ ਕੀਤਾ ਸ਼ਬਦੀ ਹਮਲਾ

09/22/2017 3:18:50 PM

ਸੰਯੁਕਤ ਰਾਸ਼ਟਰ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੀ ਬਹੁ-ਪੱਖੀ ਬੈਠਕਾਂ ਵਿਚ ਅੱਤਵਾਦ ਨਾਲ ਲੜਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਅਤੇ ਪਾਕਿਸਤਾਨ ਨੂੰ ''ਸਖਤ'' ਸੰਕੇਤ ਦਿੱਤਾ ਕਿ ਉਹ ਰਾਸ਼ਟਰ ਦੀ ਨੀਤੀ ਦੇ ਰੂਪ ਵਿਚ ਅੱਤਵਾਦ ਦੀ ਵਰਤੋ ਬੰਦ ਕਰੇ। ਸੁਸ਼ਮਾ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ । ਸੰਯੁਕਤ ਰਾਸ਼ਟਰ ਮਹਾਸਭਾ ਦੀ ਸਲਾਨਾ ਬੈਠਕ ਵਿਚ ਸ਼ਾਮਲ ਹੋਣ ਲਈ ਫਿਲਹਾਲ ਨਿਊਯਾਰਕ ਵਿਚ ਮੌਜੂਦ ਸੁਸ਼ਮਾ ਨੇ ਬ੍ਰਿਕਸ, ਇਬਸਾ ਸਾਰਕ ਅਤੇ ਇੰਡੀਆ-ਸੀ. ਈ. ਐਲ. ਏ. ਸੀ. ਸਮੇਤ ਹੋਰ ਸਮੂਹਾਂ ਦੇ ਨੇਤਾਵਾਂ ਨਾਲ ਬਹੁ-ਪੱਖੀ ਬੈਠਕਾਂ ਕੀਤੀਆਂ । ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ) ਪੰਜ ਮੈਂਬਰੀ ਸਮੂਹ ਹੈ, ਇਬਸਾ (ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਏਸ਼ੀਆ) ਤਿੰਨ ਮੈਂਬਰੀ ਬਲਾਕ ਹੈ ਅਤੇ ਕਮਿਊਨਿਟੀ ਆਫ ਲੈਟਿਨ ਅਮੇਰੀਕਨ ਐਂਡ ਕੈਰੇਬੀਅਨ ਸਟੇਟ (ਸੀ. ਈ. ਐਲ. ਏ. ਸੀ ) ਹੈ । ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ, ''ਵਿਦੇਸ਼ ਮੰਤਰੀ ਨਾਲ ਹੋਈ ਲੱਗਭਗ ਸਾਰੀਆਂ ਬਹੁ-ਪੱਖੀ ਬੈਠਕਾਂ ਤੋਂ ਬਾਅਦ ਜਾਰੀ ਜ਼ਿਆਦਾਤਰ ਪ੍ਰੈਸ ਨੋਟ ਅਤੇ ਬਿਆਨਾਂ ਵਿਚ ਅੱਤਵਾਦ ਖਿਲਾਫ ਲੜਾਈ ਦਾ ਜ਼ਿਕਰ ਜ਼ਰੂਰ ਰਿਹਾ ਹੈ । ਇਹ ਬਹੁਤ ਮਜ਼ਬੂਤੀ ਨਾਲ ਰੱਖਿਆ ਗਿਆ ਹੈ ।'' ਕੁਮਾਰ ਨੇ ਕਿਹਾ, ''ਵਿਦੇਸ਼ ਮੰਤਰੀ ਨੇ ਖੁਦ ਭਾਸ਼ਣ ਵਿਚ ਹੋਰ ਦੇਸ਼ਾਂ ਦੀ ਮਦਦ ਨਾਲ ਗਤੀਵਿਧੀਆਂ ਚਲਾ ਰਹੇ ਅੱਤਵਾਦੀ ਸਮੂਹਾਂ ਉੱਤੇ ਜ਼ੋਰਦਾਰ ਹਮਲਾ ਬੋਲਿਆ । ਵਾਸਤਵ ਵਿਚ ਇਹ ਪਾਕਿਸਤਾਨ ਲਈ ਸਪੱਸ਼ਟ ਸੰਕੇਤ ਹੈ ਕਿ ਉਸਨੂੰ ਰਾਸ਼ਟਰ ਦੀ ਨੀਤੀ ਦੇ ਰੂਪ ਵਿਚ ਅੱਤਵਾਦ ਦੀ ਵਰਤੋ ਬੰਦ ਕਰਨੀ ਚਾਹੀਦੀ ਹੈ ਅਤੇ ਸੰਯੁਕਤ ਰਾਸ਼ਟਰ ਵੱਲੋਂ ਐਲਾਨ ਅੱਤਵਾਦੀ ਸੰਗਠਨਾਂ ਨੂੰ ਸ਼ਰਣ ਦੇਣੀ ਬੰਦ ਕਰਨੀ ਚਾਹੀਦੀ ਹੈ ।'' ਉਨ੍ਹਾਂ ਕਿਹਾ ਕਿ ਸੁਸ਼ਮਾ ਨੇ ਅੱਤਵਾਦੀ ਨੈਟਵਰਕਾਂ ਅਤੇ ਅੱਤਵਾਦੀਆਂ ਨੂੰ ਵਿੱਤ ਪੋਸ਼ਣ ਬੰਦ ਕਰਨ ਦਾ ਵੀ ਐਲਾਨ ਕੀਤਾ । ਤਿੰਨ-ਪੱਖੀ ਬੈਠਕ ਵਿਚ ਸ਼ਾਮਲ ਹੋਣ ਦੇ ਨਾਲ-ਨਾਲ ਸੁਸ਼ਮਾ ਨੇ ਕਜਾਖਿਸਤਾਨ ਅਤੇ ਅਰਜਨਟੀਨਾ ਦੇ ਵਿਦੇਸ਼ ਮੰਤਰੀਆਂ ਨਾਲ ਦੋ-ਪੱਖੀ ਗੱਲਬਾਤ ਕੀਤੀ ।
ਇਸ ਦੌਰਾਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਬ੍ਰਿਕਸ ਬੈਠਕ ਵਿਚ ਨੇਤਾਵਾਂ ਨੇ ਸ਼ਿਆਮੇਨ ਘੋਸ਼ਣਾਪੱਤਰ ਅਤੇ ਹੋਰ ਸੰਮੇਲਨਾਂ ਦੇ ਨਤੀਜਿਆਂ ਨੂੰ ਵੀ ''ਪੂਰਨਤਾ ਨਾਲ ਲਾਗੂ ਕਰਨ ਦੀ ਵਚਨਬੱਧਤਾ ਦੋਹਰਾਈ ।'' ਉਨ੍ਹਾਂ ਕਿਹਾ, ''ਇਹ ਬਹੁਤ ਮਹੱਤਵਪੂਰਣ ਹੈ ।'' ਬਾਅਦ ਵਿਚ ਸੰਯੁਕਤ ਰੂਪ ਤੋਂ ਜਾਰੀ ਬਿਆਨ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਸੁਧਾਰ ਦੀ ਗੱਲ ਵੀ ਕਹੀ ਗਈ ਸੀ । ਕੁਮਾਰ ਨੇ ਕਿਹਾ, ''ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਵਿਸਤ੍ਰਿਤ ਸੁਧਾਰ ਅਤੇ ਉਸ ਵਿਚ ਵਿਕਾਸਸ਼ੀਲ ਦੇਸ਼ਾਂ ਦੀ ਨੁਮਾਇੰਦਗੀ ਵਧਾਉਣ ਦੀ ਜ਼ਰੂਰਤ ਉੱਤੇ ਸਾਰੇ ਸਹਿਮਤ ਹੋਏ ।'' ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ਾਂ ਦੇ ਮੰਤਰੀਆਂ ਨੇ ਬੇਹੱਦ ਸਖਤ ਸ਼ਬਦਾਂ ਵਿਚ ਅੱਤਵਾਦੀਆਂ ਨਾਲ ਨਜਿੱਠਣ ਅਤੇ 'Comprehensive Convenyion on international Terrorism' (ਸੀ. ਸੀ. ਆਈ. ਟੀ.) ਨੂੰ ਸਵੀਕਾਰ ਕੀਤੇ ਜਾਣ ਨੂੰ ਕਿਹਾ । ਇਸ ਵਿਚ ਅੱਤਵਾਦ ਨਾਲ ਨਜਿੱਠਣ ਵਿਚ ਬ੍ਰਿਕਸ ਦੀਆਂ ਭੂਮਿਕਾਵਾਂ ਨੂੰ ਵੀ ਦੱਸਿਆ ਗਿਆ ਹੈ । ਸੁਸ਼ਮਾ ਦੀ ਅਗਵਾਈ ਵਿਚ ਹੋਈ ਇਬਸਾ ਦੀ ਬੈਠਕ ਵਿਚ ਉਨ੍ਹਾਂ ਕਿਹਾ ਕਿ ਅੱਤਵਾਦ ਦੁਨੀਆ ਲਈ ਖ਼ਤਰਾ ਹੈ । ਕੁਮਾਰ ਨੇ ਕਿਹਾ, ''ਇਸ ਸਮੂਹ ਵਿਚ ਸ਼ਾਮਿਲ ਸਾਰੇ ਦੇਸ਼ ਇਸ ਖਤਰੇ ਉੱਤੇ ਸਹਿਮਤ ਹੋਏ । ਅਸੀਂ ਇਬਸਾ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਘੋਸ਼ਣਾ ਕੀਤੀ ਕਿ ਭਾਰਤ 2018 ਵਿਚ ਛੇਵੀਂ ਇਬਸਾ ਬੈਠਕ ਦੀ ਮੇਜ਼ਬਾਨੀ ਕਰੇਗਾ ।'' ਉਨ੍ਹਾਂ ਕਿਹਾ ਕਿ ਬੈਠਕ ਵਿਚ ਸੁਸ਼ਮਾ ਨੇ ਭਾਰਤ ਦੀ ਖੇਤਰੀ ਨੀਤੀਆਂ ਦੇ ਤਹਿਤ ਉਸ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ।


Related News