ਪਤੀ ਕਰਦਾ ਸੀ ਦੂਸਰੇ ਮਰਦਾਂ ਨਾਲ ਗੰਦਾ ਕਰਨ ਲਈ ਮਜਬੂਰ, ਪਤਨੀ ਨੇ ਗੁੱਸੇ ''ਚ ਆ ਕੇ ਕੀਤਾ ਖੌਫਨਾਕ ਕੰਮ

06/26/2017 7:59:30 AM

ਉੱਤਰ ਪ੍ਰਦੇਸ਼ — ਉੱਤਰ-ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ 'ਚ ਕਥਿਤ ਰੂਪ 'ਚ ਤਸੀਹਿਆਂ ਤੋਂ ਤੰਗ ਆ ਕੇ ਇਕ ਪਤਨੀ ਨੇ ਆਪਣੇ ਪਤੀ ਦਾ ਹਥੌੜੇ ਮਾਰ-ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਨਿਗੋਹੀ ਥਾਣੇ ਖੇਤਰ ਦੇ ਬਰੇਲੀ ਪਿੰਡ 'ਚ ਬੀਤੀ 19 ਜੂਨ ਨੂੰ ਓਂਕਾਰ(40) ਨਾਮਕ ਵਿਅਕਤੀ ਦੇ ਕਤਲ ਦਾ ਮਾਮਲੇ 'ਚ ਉਸਦੀ ਪਤਨੀ ਨੀਤੂ ਨੂੰ ਗ੍ਰਿਫਤਾਰ ਕੀਤਾ ਹੈ। 
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਨੀਤੂ ਨੇ ਹੀ ਆਪਣੇ ਪਤੀ ਦਾ ਹਥੌੜੇ ਮਾਰ-ਮਾਰ ਕੇ ਬੁਰੀ ਤਰ੍ਹਾਂ ਸਿਰ ਕੁਚਲ ਕੇ ਕਤਲ ਕਰ ਦਿੱਤਾ ਹੈ। ਇੰਨਾ ਹੀ ਨਹੀਂ ਨੀਤੂ ਨੇ ਖੁਦ ਸਿਰ ਕੁਚਲ ਕੇ ਪਿੰਡ ਦੇ ਹੀ ਰਹਿਣ ਵਾਲੇ ਅਰਜੁਨ ਨਾਮਕ ਵਿਅਕਤੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਵਾ ਦਿੱਤਾ। ਅਰਜੁਨ ਨਾਲ ਉਸਦਾ ਕੁਝ ਦਿਨ ਪਹਿਲਾਂ ਹੀ ਪਾਣੀ ਭਰਨ ਨੂੰ ਲੈ ਕੇ ਝਗੜਾ ਹੋਇਆ ਸੀ।
ਨੀਤੂ ਦਾ ਕਹਿਣਾ ਹੈ ਕਿ ਉਸਦਾ ਪਤੀ ਹਮੇਸ਼ਾ ਨਸ਼ੇ 'ਚ ਹੀ ਰਹਿੰਦਾ ਸੀ ਅਤੇ ਬੁਰੀ ਤਰ੍ਹਾਂ ਨਾਲ ਉਸਦਾ ਸਰੀਰਕ ਸ਼ੌਸ਼ਣ ਕਰਦਾ ਸੀ। ਇਸ ਤੋਂ ਇਲਾਵਾ ਉਹ ਦੂਸਰੇ ਮਰਦਾਂ ਨਾਲ ਸਰੀਰਕ ਸੰਬੰਧ ਬਣਾਉਣ ਲਈ ਵੀ ਜ਼ਬਰਦਸਤੀ ਕਰਦਾ ਸੀ । ਇਸ ਲਈ ਉਸਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਨੀਤੂ ਦਾ ਇਹ ਵੀ ਕਹਿਣਾ ਹੈ ਕਿ ਕਤਲ ਤੋਂ ਪਹਿਲਾਂ ਵੀ ਉਸਦੇ ਪਤੀ ਨੇ ਉਸਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਸੀ। ਨੀਤੂ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਪੜਤਾਲ ਕਰ ਰਹੀ ਹੈ।


Related News