ਕਾਰਬੇਟ ਪਾਰਕ ਘੁੰਮਣ ਆਏ ਏਮਿਟੀ ਦੇ 6 ਵਿਦਿਆਰਥੀ ਰੁੜ੍ਹੇ, 2 ਦੀ ਮੌਤ

08/12/2017 3:00:50 PM

ਨੈਨੀਤਾਲ— ਰਾਮਨਗਰ ਦੇ ਜਿਮ ਕਾਰਬੇਨ ਨੈਸ਼ਨਲ ਪਾਰਕ ਘੁੰਮਣ ਆਏ ਏਮਿਟੀ ਯੂਨੀਵਰਸਿਟੀ ਨੋਇਡਾ ਦੇ 6 ਵਿਦਿਆਰਥੀ ਸ਼ੁੱਕਰਵਾਰ ਦੀ ਰਾਤ ਇਕ ਬਰਸਾਤੀ ਨਾਲੇ 'ਚ ਰੁੜ੍ਹ ਗਏ। ਉਨ੍ਹਾਂ ਨਾਲ ਹੋਟਲ ਦਾ ਇਕ ਗਾਈਡ ਵੀ ਰੁੜ੍ਹ ਗਿਆ। ਗਾਈਡ ਅਤੇ ਚਾਰ ਵਿਦਿਆਰਥੀਆਂ ਨੂੰ ਪੁਲਸ ਅਤੇ ਸਥਾਨਕ ਲੋਕਾਂ ਨੇ ਬਚਾ ਲਿਆ ਪਰ 2 ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਸ ਨਿਰੀਖਕ ਕਵਿੰਦਰ ਸ਼ਰਮਾ ਨੇ ਦੱਸਿਆ ਕਿ ਏਮਿਟੀ ਕਾਲਜ ਦੇ ਇਹ ਵਿਦਿਆਰਥੀ ਸ਼ੁੱਕਰਵਾਰ ਨੂੰ ਰਾਮਨਗਰ ਘੁੰਮਣ ਆਏ ਸਨ। ਕਾਰਬੇਟ ਪਾਰਕ ਕੋਲ ਕਾਰਬੇਟ ਸਟਰੀਟ ਰਿਸੋਰਟ 'ਚ ਰੁਕੇ ਹੋਏ ਸਾਰੇ ਵਿਦਿਆਰਥੀ ਸ਼ਾਮ ਨੂੰ ਰਾਮਨਗਰ ਬਾਜ਼ਾਰ ਘੁੰਮਣ ਤੋਂ ਬਾਅਦ ਰਾਤ ਕਰੀਬ 11 ਵਜੇ ਵਾਪਸ ਰਿਸੋਰਟ ਜਾ ਰਹੇ ਸਨ। ਸਾਂਵਲਦੇ ਪਿੰਡ ਕੋਲ ਸਾਂਵਲਦੇ ਨਾਲੇ 'ਚ ਆਏ ਆਪਣੀ 'ਚ ਇਨ੍ਹਾਂ ਦੀ ਕਾਰ ਬੰਦ ਹੋ ਗਈ, ਜਿਸ ਨਾਲ ਵਿਦਿਆਰਥੀ ਘਬਰਾ ਗਏ। ਇਨ੍ਹਾਂ 'ਚੋਂ ਕੁਝ ਬਾਹਰ ਨਿਕਲ ਗਏ। ਇਸ ਦੌਰਾਨ ਨੇੜੇ-ਤੇੜੇ ਹੋ ਰਹੀ ਭਾਰੀ ਬਾਰਸ਼ ਕਾਰਨ ਨਾਲੇ 'ਚ ਵਹਾਅ ਤੇਜ਼ ਹੋ ਗਿਆ।
ਇਸ ਕਾਰਨ ਇਨ੍ਹਾਂ ਦੀ ਕਾਰ ਅਤੇ ਗਾਈਡ ਸਮੇਤ ਸਾਰੇ ਵਿਦਿਆਰਥੀ ਰੁੜ੍ਹ ਗਏ। ਘਟਨਾ ਦੀ ਜਾਣਕਾਰੀ ਮਿਲਣ 'ਤੇ ਨੇੜੇ-ਤੇੜੇ ਦੇ ਲੋਕਾਂ ਨੂੰ ਇਸ ਦੀ ਸੂਚਨਾ ਪੁਲਸ ਨੇ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਬਚਾਅ ਮੁਹਿੰਮ ਚਲਾਈ। ਵਿਦਿਆਰਥੀਆਂ ਦੀ ਕਾਰ ਅਤੇ ਵਿਦਿਆਰਥੀ ਰੁੜ੍ਹ ਕੇ ਕਾਫੀ ਦੂਰ ਚੱਲੇ ਗਏ ਸਨ। ਪੁਲਸ ਨੇ ਇਨ੍ਹਾਂ 'ਚੋਂ ਚਾਰ ਵਿਦਿਆਰਥੀਆਂ ਅਤੇ ਗਾਈਡ ਨੂੰ ਬਚਾ ਲਿਆ। ਬਾਕੀ 2 ਵਿਦਿਆਰਥੀਆਂ ਦਾ ਸ਼ੁੱਕਰਵਾਰ ਦੀ ਰਾਤ ਨੂੰ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਰਾਤ ਨੂੰ ਬਚਾਅ ਮੁਹਿੰਮ ਚਲਾਈ ਪਰ ਲਾਪਤਾ ਹੋਏ ਵਿਦਿਆਰਥੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸਵੇਰੇ ਕਾਫੀ ਦੂਰੀ 'ਤੇ ਦੋਹਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ। ਇਸ ਦੌਰਾਨ ਪੁਲਸ ਨੇ ਇਨ੍ਹਾਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਹੈ। ਪੁਲਸ ਵੱਲੋਂ ਪੰਚਨਾਮਾ ਭਰ ਕੇ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨਾਲ ਇਕ ਲੜਕੀ ਵੀ ਸੀ। ਲੜਕੀ ਨੂੰ ਵੀ ਬਚਾ ਲਿਆ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਬਚਾਇਆ ਗਿਆ ਹੈ, ਉਨ੍ਹਾਂ 'ਚੋਂ ਉਮੇਦ ਅਖਤਰ ਅਲੀਗੜ੍ਹ, ਪਾਰਸ ਮੋਹਨ ਸ਼ਰਮਾ ਮੁਰਾਦਾਬਾਦ, ਸ਼ੁਭਮ ਪੰਚਕੁਲਾ ਹਰਿਆਣਾ ਸ਼ਾਮਲ ਹਨ।  2 ਵਿਦਿਆਰਥੀ ਸ਼ੁਭਮ ਪਾਂਡੇ ਹਲਦਵਾਨੀ ਅਤੇ ਰਿਸ਼ਭ ਗਰਗ ਪੰਚਕੁਲਾ ਹਰਿਆਣਆ ਦੀ ਮੌਤ ਹੋ ਗਈ ਹੈ। ਸਾਰੇ ਵਿਦਿਆਰਥੀ 21 ਤੋਂ 22 ਸਾਲ ਦੇ ਹਨ। ਰਿਸੋਰਟ ਦਾ ਗਾਈਡ ਮੁਹੰਮਦ ਰਫੀਕ ਢੇਲਾ ਪਿੰਡ ਦਾ ਰਹਿਣ ਵਾਲਾ ਹੈ, ਉਸ ਨੂੰ ਵੀ ਪੁਲਸ ਨੇ ਬਚਾ ਲਿਆ ਹੈ।


Related News